Cause of heart disease: ਦੇਸ਼ ਤੇ ਦਨੀਆ ਵਿੱਚ ਛੋਟੀ ਉਮਰੇ ਹੀ ਹਾਰਟ ਅਟੈਕ ਦੇ ਕੇਸ ਵਧ ਰਹੇ ਹਨ। ਪੰਜਾਬ ਵਿੱਚ ਵੀ ਅਜਿਹੇ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ। ਸਭ ਤੋਂ ਵੱਧ ਚਿੰਤਾ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੀ ਵੀ ਹਾਰਟ ਅਟੈਕ ਨਾਲ ਮੌਤ ਦੀ ਗਿਣਤੀ ਵਧੀ ਹੈ।



ਅਜਿਹੇ ਵਿੱਚ ਇਹ ਸਵਾਲ ਅਕਸਰ ਚਰਚਾ ਵਿੱਚ ਰਹਿੰਦਾ ਹੈ ਕਿ ਆਖਰ ਨੌਜਵਾਨਾਂ ਵਿੱਚ ਹਾਰਟ ਅਟੈਕ ਦਾ ਕੀ ਕਾਰਨ ਹੈ। ਇਸ ਬਾਰੇ ਹੁਣ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ। ਵਿਗਿਆਨੀ ਇਸ ਨੂੰ ਡਿਪਰੈਸ਼ਨ ਨਾਲ ਜੋੜ ਰਹੇ ਹਨ।



ਦਰਅਸਲ ਡਿਪਰੈਸ਼ਨ ਇੱਕ ਮਾਨਸਿਕ ਵੱਕਾਰ ਦੇ ਰੂਪ ਵਿੱਚ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਇੱਕ ਅੰਦਾਜ਼ੇ ਅਨੁਸਾਰ, ਵਿਸ਼ਵ ਪੱਧਰ 'ਤੇ 5 ਪ੍ਰਤੀਸ਼ਤ ਬਾਲਗ ਇਸ ਬਿਮਾਰੀ ਤੋਂ ਪੀੜਤ ਹਨ। ਹਾਲ ਹੀ ਦੇ ਅਧਿਐਨਾਂ ਵਿੱਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਡਿਪਰੈਸ਼ਨ ਦਾ ਅਨੁਭਵ ਕਰਨ ਵਾਲੇ ਨੌਜਵਾਨ ਬਾਲਗਾਂ ਵਿੱਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।



ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡਿਪਰੈਸ਼ਨ ਜਾਂ ਉਦਾਸੀ ਵਿੱਚ ਘਿਰੇ ਨੌਜਵਾਨ ਬਾਲਗਾਂ ਨੂੰ ਆਪਣੇ ਸਾਥੀਆਂ ਨਾਲੋਂ ਦਿਲ ਦੇ ਦੌਰੇ, ਸਟ੍ਰੋਕ ਤੇ ਦਿਲ ਦੀ ਬਿਮਾਰੀ ਦਾ ਵਧੇਰੇ ਜੋਖਮ ਸੀ।



ਇਹ ਅਧਿਐਨ 18 ਤੋਂ 49 ਸਾਲ ਦੀ ਉਮਰ ਦੇ ਲੋਕਾਂ ਵਿੱਚ ਕੀਤਾ ਗਿਆ। ਇਸ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ। ਜੌਨਸ ਹੌਪਕਿੰਸ ਮੈਡੀਸਨ ਦੀ ਪ੍ਰੋਫੈਸਰ ਗਰਿਮਾ ਸ਼ਰਮਾ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਤਣਾਅ, ਡਿਪਰੈਸ ਜਾਂ ਉਦਾਸ ਹੁੰਦਾ ਹੈ ਤਾਂ ਉਸ ਸਮੇਂ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।



ਇਸ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ। ਜੌਨਸ ਹੌਪਕਿੰਸ ਮੈਡੀਸਨ ਦੀ ਪ੍ਰੋਫੈਸਰ ਗਰਿਮਾ ਸ਼ਰਮਾ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਤਣਾਅ, ਡਿਪਰੈਸ ਜਾਂ ਉਦਾਸ ਹੁੰਦਾ ਹੈ ਤਾਂ ਉਸ ਸਮੇਂ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।



ਖੋਜਕਰਤਾਵਾਂ ਅਨੁਸਾਰ, ਅਧਿਐਨ ਵਿੱਚ ਪੰਜ ਵਿੱਚੋਂ ਇੱਕ ਬਾਲਗ ਨੇ ਡਿਪਰੈਸ਼ਨ ਦੀ ਰਿਪੋਰਟ ਕੀਤੀ। ਜਿਹੜੇ ਲੋਕ ਉਦਾਸ ਮਹਿਸੂਸ ਕਰਦੇ ਸਨ, ਉਨ੍ਹਾਂ ਦਾ ਦਿਲ ਦੀ ਬਿਮਾਰੀ ਨਾਲ ਮਜ਼ਬੂਤ​ਸਬੰਧ ਸੀ। ਇਸ ਤੋਂ ਇਲਾਵਾ, ਜਿਨ੍ਹਾਂ ਭਾਗੀਦਾਰਾਂ ਨੇ ਮਾਨਸਿਕ ਸਿਹਤ ਦੇ 13 ਮਾੜੇ ਦਿਨਾਂ ਦੀ ਰਿਪੋਰਟ ਕੀਤੀ, ਉਨ੍ਹਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀ ਹੋਣ ਦੀ ਸੰਭਾਵਨਾ 1.5 ਗੁਣਾ ਵੱਧ ਸੀ।



ਖੋਜਕਰਤਾਵਾਂ ਨੇ 2017 ਤੋਂ 2020 ਦਰਮਿਆਨ 5,93,616 ਬਾਲਗਾਂ ਦਾ ਡਾਟਾ ਇਕੱਠਾ ਕੀਤਾ। ਅਧਿਐਨ ਵਿੱਚ ਕਈ ਸਵਾਲ ਵੀ ਸ਼ਾਮਲ ਕੀਤੇ ਗਏ, ਜਿਵੇਂ ਕਿ ਕੀ ਉਨ੍ਹਾਂ ਨੂੰ ਕਦੇ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਡਿਪਰੈਸ਼ਨ ਸਬੰਧੀ ਵਿਗਾੜ ਸੀ।



ਪਿਛਲੇ ਮਹੀਨੇ ਵਿੱਚ ਤੁਸੀਂ ਕਿੰਨੇ ਦਿਨ ਮਾੜੀ ਮਾਨਸਿਕ ਸਿਹਤ ਦਾ ਅਨੁਭਵ ਕੀਤਾ ਸੀ? ਕੀ ਉਨ੍ਹਂ ਨੂੰ ਦਿਲ ਦੇ ਦੌਰੇ, ਸਟ੍ਰੋਕ ਜਾਂ ਛਾਤੀ ਵਿੱਚ ਦਰਦ ਦਾ ਅਨੁਭਵ ਹੋਇਆ ਹੈ ਤੇ ਕੀ ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦੇ ਜੋਖਮ ਦੇ ਕਾਰਕ ਸਨ।