Hugging Benefits For Health: ਅਸੀਂ ਜਦੋਂ ਵੀ ਕਿਸੇ ਨੂੰ ਪਸੰਦ ਕਰਦੇ ਹਾਂ ਜਾਂ ਉਸਦੀ ਗੱਲ ਜਾਂ ਵਿਵਹਾਰ ਨੂੰ ਪਸੰਦ ਕਰਦੇ ਹਾਂ ਤਾਂ ਅਸੀਂ ਉਸ ਵਿਅਕਤੀ ਨੂੰ ਜ਼ਰੂਰ ਗਲੇ ਲਗਾਉਂਦੇ ਹਾਂ, ਇਸ ਨਾਲ ਦਿਲ ਅਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ।



ਇਹ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਵਧੀਆ ਤਰੀਕਾ ਹੈ। ਜਦੋਂ ਵੀ ਤੁਸੀਂ ਆਪਣੇ ਮਾਤਾ-ਪਿਤਾ, ਭਰਾ, ਭੈਣ, ਪ੍ਰੇਮੀ ਜਾਂ ਦੋਸਤ ਨੂੰ ਗਲੇ ਲਾਉਂਦੇ ਹੋ, ਤਾਂ ਪਿਆਰ ਦੀ ਭਾਵਨਾ ਕਈ ਗੁਣਾ ਵੱਧ ਜਾਂਦੀ ਹੈ ਤੇ ਤੁਸੀਂ ਅਪਣਾਪਨ ਮਹਿਸੂਸ ਕਰਦੇ ਹੋ, ਪਰ ਕੀ ਤੁਸੀਂ ਜਾਣਦੇ ਹੋ ਕਿ ਜੱਫੀ ਪਾਉਣ ਨਾਲ ਸਿਹਤ ਲਈ ਬੇਹੱਦ ਫਾਇਦੇ ਹੋ ਸਕਦੇ ਹਨ।



ਗਲੇ ਮਿਲਣ ਦੇ ਫਾਇਦੇ : ਕਈ ਖੋਜਾਂ ਤੇ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਕਿਸੇ ਕਰੀਬੀ ਨੂੰ ਗਲੇ ਲਗਾਉਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਇਹ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...



ਮੂਡ ਹੋਵੇਗਾ ਬਿਹਤਰ : ਜੇ ਤੁਸੀਂ normal mood ਵਿੱਚ ਹੋ ਤੇ ਕੋਈ ਨਜ਼ਦੀਕੀ ਵਿਅਕਤੀ ਤੁਹਾਨੂੰ ਜੱਫੀ ਪਾ ਲੈਂਦਾ ਹੈ, ਤਾਂ ਮੂਡ ਕਈ ਗੁਣਾ ਵਧੀਆ ਹੋ ਜਾਂਦਾ ਹੈ ਤੇ ਤੁਸੀਂ ਸਕਾਰਾਤਮਕ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਇਸ ਲਈ ਤੁਹਾਨੂੰ ਹਰ ਰੋਜ਼ ਆਪਣੇ ਅਜ਼ੀਜ਼ਾਂ ਨੂੰ ਗਲੇ ਲਗਾਉਣਾ ਚਾਹੀਦਾ ਹੈ।



ਤਣਾਅ ਹੋ ਜਾਵੇਗਾ ਦੂਰ : ਜਦੋਂ ਵੀ ਤੁਸੀਂ ਕਿਸੇ ਨੂੰ ਗਲੇ ਲਗਾਉਂਦੇ ਹੋ, ਤੁਸੀਂ ਆਰਾਮ ਮਹਿਸੂਸ ਕਰਦੇ ਹੋ ਅਤੇ ਤੁਸੀਂ ਕਈ ਤਰ੍ਹਾਂ ਦੇ ਦੁੱਖ ਭੁੱਲ ਜਾਂਦੇ ਹੋ। ਇਹ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ, ਇਸੇ ਕਰਕੇ ਦੁਖੀ ਵਿਅਕਤੀ ਨੂੰ ਜੱਫੀ ਪਾਉਣ ਦਾ ਰੁਝਾਨ ਬਹੁਤ ਜ਼ਿਆਦਾ ਹੈ।



ਬਲੱਡ ਸਰਕੁਲੇਸ਼ਨ ਹੁੰਦਾ ਹੈ ਬਿਹਤਰ : ਜੱਫੀ ਪਾਉਣ ਨਾਲ ਸਰੀਰ ਵਿੱਚ ਖੂਨ ਤੇ ਆਕਸੀਜਨ ਦਾ ਸੰਚਾਰ ਵਧਦਾ ਹੈ



ਜਿਸ ਨਾਲ ਸਰੀਰ ਵਿੱਚ ਊਰਜਾ ਆਉਂਦੀ ਹੈ ਅਤੇ ਤੁਹਾਡੀ ਥਕਾਵਟ ਦੂਰ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰੀਰ ਦਾ ਕੰਮਕਾਜ ਵੀ ਬਿਹਤਰ ਹੁੰਦਾ ਹੈ।



ਦਿਮਾਗ ਹੋਵੇਗਾ ਤੇਜ਼ : ਜੋ ਲੋਕ ਅਕਸਰ ਜੱਫੀ ਪਾਉਂਦੇ ਹਨ, ਉਨ੍ਹਾਂ ਦੀ ਯਾਦਦਾਸ਼ਤ ਚੰਗੀ ਹੋ ਜਾਂਦੀ ਹੈ,



ਕਿਉਂਕਿ ਅਜਿਹਾ ਕਰਨ ਨਾਲ ਉਹ ਵਧੇਰੇ ਖੁਸ਼ ਅਤੇ ਆਰਾਮ ਮਹਿਸੂਸ ਕਰਨਗੇ, ਇਸ ਨਾਲ ਮਨ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਜਿਸ ਨਾਲ ਮਨ ਪਹਿਲਾਂ ਨਾਲੋਂ ਤੇਜ਼ ਹੋ ਜਾਂਦਾ ਹੈ।