ਪ੍ਰੈਗਨੈਂਸੀ 'ਚ ਫਾਸਟ ਫੂਡ ਤੇ ਜੰਕ ਫੂਡ ਦਾ ਸੇਵਨ ਮਾਂ ਤੇ ਹੋਣ ਵਾਲੇ ਬੱਚੇ ਦੋਵਾਂ ਲਈ ਘਾਤਕ ਸਾਬਿਤ ਹੋ ਸਕਦਾ ਹੈ ਜੀ ਹਾਂ ਹਾਲ ਵਿੱਚ ਹੋਈ ਇੱਕ ਖੋਜ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਅਜੋਕੇ ਸਮੇਂ ਵਿੱਚ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਯਾਨੀਕਿ Premature birth ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਪਰ ਮਾਹਿਰਾਂ ਨੂੰ ਅਜੇ ਵੀ ਇਸ ਦਾ ਸਹੀ ਕਾਰਨ ਨਹੀਂ ਪਤਾ ਹੈ ਹਾਲ ਹੀ 'ਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਗਰਭਵਤੀ ਔਰਤਾਂ ਫਾਸਟ ਫੂਡ ਤੇ ਜੰਕ ਫੂਡ ਦਾ ਖੂਬ ਸੇਵਨ ਕਰਦੀਆਂ ਨੇ ਤਾਂ ਇਹ ਉਨ੍ਹਾਂ ਦੇ ਬੱਚਿਆਂ ਲਈ ਘਾਤਕ ਸਾਬਿਤ ਹੋ ਸਕਦੈ ਖੋਜ ਦੇ ਅਨੁਸਾਰ, ਪਲਾਸਟਿਕ ਦੀ ਪੈਕੇਜਿੰਗ ਤੇ ਨਿੱਜੀ ਦੇਖਭਾਲ ਉਤਪਾਦਾਂ ਵਿੱਚ ਪਾਏ ਜਾਣ ਵਾਲੇ ਸਿੰਥੈਟਿਕ ਰਸਾਇਣ ਸਮੇਂ ਤੋਂ ਪਹਿਲਾਂ ਜਨਮ ਦਾ ਕਾਰਨ ਹੋ ਸਕਦੇ ਹਨ ਇਹ ਅਧਿਐਨ ਹਾਲ ਦੇ ਵਿੱਚ ਜਰਨਲ ਲੈਂਸੇਟ ਪਲੈਨੇਟਰੀ ਹੈਲਥ ਵਿੱਚ ਪ੍ਰਕਾਸ਼ਿਤ ਹੋਇਆ ਸੀ। ਜਿਸ ਵਿੱਚ ਦੱਸਿਆ ਗਿਆ ਹੈ ਕਿ Premature birth ਦੇ ਪਿੱਛੇ ਕੀ ਕਾਰਨ ਹੋ ਸਕਦੇ ਇਹ ਮਾਂ ਦੇ ਖੂਨ ਵਿੱਚ ਅਤੇ ਬੱਚੇ ਦੇ ਖੂਨ ਵਿੱਚ ਵੀ ਘੁਲ ਜਾਂਦਾ ਹੈ ਅਤੇ ਆਕਸੀਡੇਟਿਵ ਤਣਾਅ ਨੂੰ ਜਨਮ ਦਿੰਦਾ ਹੈ ਇਸ ਨਾਲ ਪੇਟ ਵਿੱਚ ਵਧ ਰਹੇ ਭਰੂਣ ਦੇ ਵਿਕਾਸ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਇਹ ਗਰਭ 'ਚ ਪਲ ਰਹੇ ਸ਼ੀਸ਼ੂ ਦੇ ਖੂਨ ਵਿੱਚ ਰਲ ਜਾਂਦਾ ਹੈ, ਤਾਂ ਇਸ ਨਾਲ ਬੱਚੇ ਦਾ ਘੱਟ ਵਜ਼ਨ, ਸਮੇਂ ਤੋਂ ਪਹਿਲਾਂ ਡਿਲੀਵਰੀ ਅਤੇ ਬੱਚੇ ਦੇ ਮਾਨਸਿਕ ਵਿਕਾਸ ਉੱਤੇ ਅਸਰ ਪੈ ਸਕਦਾ ਹੈ ਇਸ ਨਾਲ ਔਟਿਜ਼ਮ ਅਤੇ ADHD ਵਰਗੇ ਮਾਨਸਿਕ ਰੋਗਾਂ ਦਾ ਖਤਰਾ ਹੋ ਸਕਦਾ ਹੈ