ਹੈਂਗਓਵਰ ਨਾਲ ਸਿਰਦਰਦ, ਅੱਖਾਂ ਦਾ ਲਾਲ ਹੋਣਾ, ਮਾਸਪੇਸ਼ੀਆਂ ਵਿੱਚ ਦਰਦ, ਬਹੁਤ ਜ਼ਿਆਦਾ ਪਿਆਸ ਲੱਗਣਾ, ਬੀਪੀ ਵਧਣਾ, ਕੰਬਣੀ ਛਿਣਨਾ, ਪਸੀਨਾ ਆਉਣਾ, ਹਿਚਕੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਮਾਨਸਿਕ ਤੌਰ 'ਤੇ ਵੀ ਕਈ ਸਮੱਸਿਆਵਾਂ ਮਹਿਸੂਸ ਹੁੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ 5 ਘਰੇਲੂ ਨੁਸਖੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦਾ ਰਸ ਬਹੁਤ ਮਦਦਗਾਰ ਹੁੰਦਾ ਹੈ। ਨਿੰਬੂ ਵਾਲੀ ਚਾਹ ਪੀਣ ਨਾਲ ਹੈਂਗਓਵਰ ਦੂਰ ਕੀਤਾ ਜਾ ਸਕਦਾ ਹੈ। ਇਹ ਜਲਦੀ ਹੀ ਅਲਕੋਹਲ ਨੂੰ ਸੋਖ ਲੈਂਦਾ ਹੈ ਤੇ ਤੁਰੰਤ ਰਾਹਤ ਦਿੰਦਾ ਹੈ। ਇੱਕ ਗਿਲਾਸ ਠੰਢੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਨਸ਼ਾ ਦੂਰ ਹੋ ਜਾਂਦਾ ਹੈ। ਬੇਚੈਨੀ ਨੂੰ ਦੂਰ ਕਰਨ ਵਾਲੇ ਔਸ਼ਧੀ ਗੁਣ ਅਦਰਕ ਵਿੱਚ ਪਾਏ ਜਾਂਦੇ ਹਨ। ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਅਦਰਕ ਸ਼ਰਾਬ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ, ਜਿਸ ਕਾਰਨ ਹੈਂਗਓਵਰ ਦੂਰ ਹੋ ਜਾਂਦਾ ਹੈ। ਗਰਮ ਪਾਣੀ 'ਚ ਪੁਦੀਨੇ ਦੀਆਂ 3 ਤੋਂ 4 ਪੱਤੀਆਂ ਮਿਲਾ ਕੇ ਪੀਣ ਨਾਲ ਸ਼ਰਾਬ ਦਾ ਨਸ਼ਾ ਖਤਮ ਹੋ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਪੇਟ ਦੀ ਵਾਯੂ ਵਿਕਾਰ ਦੂਰ ਹੋ ਜਾਂਦੀ ਹੈ ਤੇ ਅੰਤੜੀਆਂ ਨੂੰ ਕਾਫੀ ਆਰਾਮ ਮਿਲਦਾ ਹੈ। ਪੁਦੀਨਾ ਹੈਂਗਓਵਰ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਵਿੱਚ ਸ਼ਹਿਦ ਕਾਰਗਰ ਹੈ। ਇਸ ਵਿੱਚ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੀ ਸਮਰੱਥਾ ਹੁੰਦੀ ਹੈ, ਜਿਸ ਕਾਰਨ ਅਲਕੋਹਲ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ ਤੇ ਹੈਂਗਓਵਰ ਦੂਰ ਹੋ ਜਾਂਦਾ ਹੈ।