ਦੁੱਧ ਵਾਂਗ ਕੇਲੇ ਨੂੰ ਵੀ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਲਾ ਖਾਣ ਨਾਲ ਦੁੱਬਲੇ-ਪਤਲੇ ਲੋਕਾਂ ਦਾ ਭਾਰ ਤੁਰੰਤ ਵਧ ਜਾਂਦਾ ਹੈ।



ਕੇਲੇ ਦੇ ਫਾਇਦਿਆਂ ਬਾਰੇ ਤਾਂ ਅਕਸਰ ਸਾਰੇ ਹੀ ਦੱਸਦੇ ਹਨ ਪਰ ਕੇਲੇ ਦੇ ਛਿਲਕਿਆਂ ਦੇ ਗੁਣਾਂ ਬਾਰੇ ਘੱਟ ਹੀ ਸੁਣਿਆ ਹੋਏਗਾ।



ਇਸ ਲਈ ਕੇਲਾ ਖਾ ਕੇ ਲੋਕ ਛਿਲਕਿਆਂ ਨੂੰ ਡਸਟਬਿਨ ਵਿੱਚ ਸੁੱਟ ਦਿੰਦੇ ਹਨ ਪਰ, ਅੱਜ ਦਾ ਇਹ ਖਬਰ ਪੜ੍ਹ ਕੇ, ਤੁਸੀਂ ਅਗਲੀ ਵਾਰ ਕੇਲੇ ਦੇ ਛਿਲਕੇ ਨੂੰ ਸੁੱਟਣ ਤੋਂ ਪਹਿਲਾਂ 100 ਵਾਰ ਸੋਚੋਗੇ।



ਦਰਅਸਲ, ਕੇਲੇ ਦਾ ਛਿਲਕਾ ਵੀ ਸਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਚਮੜੀ ਨੂੰ ਇਸ ਤੋਂ ਕਈ ਫਾਇਦੇ ਹੁੰਦੇ ਹਨ।



ਕੇਲੇ ਦੇ ਛਿਲਕਿਆਂ 'ਚ ਵਿਟਾਮਿਨ ਬੀ6, ਬੀ12, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ।



ਇੱਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਲੇ ਦੇ ਛਿਲਕੇ 'ਚ ਮੌਜੂਦ ਕੁਝ ਖਾਸ ਤੱਤ ਪਿੰਪਲ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੁੰਦੇ ਹਨ।



ਪਿੰਪਲ ਤੋਂ ਛੁਟਕਾਰਾ ਪਾਉਣ ਲਈ ਕੇਲੇ ਦੇ ਛਿਲਕੇ ਦਾ ਥੋੜ੍ਹਾ ਜਿਹਾ ਹਿੱਸਾ ਪਿੰਪਲ 'ਤੇ ਰਾਤ ਭਰ ਲਾਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਹੌਲੀ-ਹੌਲੀ ਪਿੰਪਲ ਗਾਇਬ ਹੋਣੇ ਸ਼ੁਰੂ ਹੋ ਜਾਣਗੇ।



ਕੇਲੇ ਦੇ ਛਿਲਕੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਇਸ ਵਿੱਚ ਨਮੀ ਦੇਣ ਵਾਲੇ ਗੁਣ ਹਨ ਜੋ ਚਮੜੀ ਵਿੱਚ ਕੋਲੇਜਨ ਨੂੰ ਹੁਲਾਰਾ ਦਿੰਦੇ ਹਨ ਤੇ ਨਮੀ ਨੂੰ ਬੰਦ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਚਿਹਰੇ 'ਤੇ ਲਾਉਣ ਨਾਲ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।



ਕੇਲੇ ਦਾ ਛਿਲਕਾ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ।



ਕੇਲੇ ਦੇ ਛਿਲਕੇ ਵਿੱਚ ਫੀਨੋਲਿਕ ਮਿਸ਼ਰਣ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ।