ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਾਣੀ ਪੀਣ ਨਾਲ ਫਲਾਂ ਨੂੰ ਪੁਹੰਚਾਉਣ ਦੀ ਕਿਰਿਆ ਮੱਠੀ ਹੋ ਜਾਂਦੀ ਹੈ। ਇਸ ਨਾਲ ਪੇਟ ਫੁੱਲ ਸਕਦਾ ਹੈ ਤੇ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋ ਵੀ ਸਕਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਫਲ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।



ਤਰਬੂਜ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ। ਜਦੋਂ ਅਸੀਂ ਤਰਬੂਜ ਖਾਂਦੇ ਹਾਂ ਤਾਂ ਇਸ ਨਾਲ ਸਾਡੇ ਪੇਟ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ। ਜੇਕਰ ਅਸੀਂ ਇਸ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਪੇਟ 'ਚ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਖਰਬੂਜਾ ਵੀ ਤਰਬੂਜ ਵਾਂਗ ਪਾਣੀ ਵਾਲਾ ਫਲ ਹੁੰਦਾ ਹੈ।



ਇਸ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਖਰਬੂਜਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।



ਅੰਬ ਇੱਕ ਸੁਆਦੀ ਤੇ ਪੌਸ਼ਟਿਕ ਫਲ ਹੈ ਪਰ ਇਸ ਨੂੰ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।



ਅਜਿਹਾ ਇਸ ਲਈ ਕਿਉਂਕਿ ਅੰਬ 'ਚ ਕੁਦਰਤੀ ਸ਼ੱਕਰ ਹੁੰਦੀ ਹੈ। ਇਸ ਨਾਲ ਪਾਣੀ ਪੀਣ ਨਾਲ ਪੇਟ 'ਚ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਨਾਸ਼ਪਾਤੀ ਵੀ ਇੱਕ ਸੁਆਦੀ ਤੇ ਪੌਸ਼ਟਿਕ ਫਲ ਹੈ ਪਰ ਇਸ ਨੂੰ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।



ਅਜਿਹਾ ਇਸ ਲਈ ਕਿਉਂਕਿ ਨਾਸ਼ਪਾਤੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਨਾਸ਼ਪਾਤੀ ਖਾਣ ਮਗਰੋਂ ਪਾਣੀ ਪੀਣ ਨਾਲ ਪੇਟ ਫੁੱਲ ਸਕਦਾ ਹੈ ਤੇ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਜਾਮੁਨ ਖਾਣ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ ਚਾਹੀਦਾ। ਜੇਕਰ ਤੁਸੀਂ ਜਾਮੁਨ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਜ਼ੁਕਾਮ ਜਾਂ ਖਾਂਸੀ ਦੀ ਸਮੱਸਿਆ ਹੋ ਸਕਦੀ ਹੈ।



ਇਸ ਲਈ ਜਾਮੁਨ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਦੀ ਗਲਤੀ ਕਦੇ ਵੀ ਨਾ ਕਰੋ।