ਦੁੱਧ

ਦੁੱਧ ਇੱਕ ਅਜਿਹੀ ਡ੍ਰਿੰਕ ਹੈ, ਜਿਸ ਨੂੰ ਹਰ ਕਿਸੇ ਨੂੰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ 'ਚ ਕੈਲਸ਼ੀਅਮ ਦੇ ਨਾਲ ਹੋਰ ਪੋਸ਼ਕ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ ਡੀ, ਵਿਟਾਮਿਨ ਬੀ12 ਫਾਸਫੋਰਸ ਅਤੇ ਪੋਟਾਸ਼ੀਅਮ ਆਦਿ ਵੀ ਮੌਜੂਦ ਹੁੰਦੇ ਹਨ।



ਦੁੱਧ ਦਾ ਸੇਵਨ

ਦੁੱਧ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਫਿਰ ਵੀ ਕਈ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ। ਅਸਲ, ਉਨ੍ਹਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ।



ਇਨ੍ਹਾਂ ਚੀਜ਼ਾਂ ਨੂੰ ਮਿਲਾ ਸਕਦੇ ਹੋ

ਦੁੱਧ 'ਚ ਹਲਦੀ, ਅਦਰਕ, ਦਾਲਚੀਨੀ ਜਾਂ ਇਲਾਇਚੀ ਆਦਿ ਮਿਲਾ ਕੇ ਇਸਦਾ ਸਵਾਦ ਬਦਲਿਆ ਜਾ ਸਕਦਾ ਅਤੇ ਇਸ ਦੇ ਅਣਗਿਣਤ ਫਾਇਦੇ ਵੀ ਹੁੰਦੇ ਹਨ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁੱਧ 'ਚ ਕਦੇ ਵੀ ਨਹੀਂ ਮਿਲਾ ਕੇ ਪੀਣਾ ਚਾਹੀਦਾ ਹੈ।



ਖੰਡ

ਦੁੱਧ ਵਿੱਚ ਖੰਡ ਮਿਲਾਉਣਾ ਬਹੁਤ ਆਮ ਗੱਲ ਹੈ। ਬੱਚਿਆਂ ਨੂੰ ਦੁੱਧ ਪਿਲਾਉਂਦੇ ਸਮੇਂ ਚੀਨੀ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਦੋਂ ਦੁੱਧ ਵਿੱਚ ਖੰਡ ਨੂੰ ਜ਼ਿਆਦਾ ਮਿਲਾਇਆ ਜਾਂਦਾ ਹੈ, ਤਾਂ ਇਹ ਤੁਹਾਡੀ ਕੈਲਰੀ ਨੂੰ ਵਧਾਉਂਦਾ ਹੈ।



ਸ਼ਹਿਦ

ਜੇਕਰ ਤੁਸੀਂ ਮਿੱਠਾ ਦੁੱਧ ਪੀਣਾ ਚਾਹੁੰਦੇ ਹੋ, ਤਾਂ ਸ਼ਹਿਦ ਜਾਂ ਸਟੀਵੀਆ ਵਰਗੇ ਕੁਦਰਤੀ ਮਿੱਠੇ ਦੀ ਵਰਤੋਂ ਕੀਤੀ ਜਾ ਸਕਦੀ ਹੈ



ਕੈਫੀਨ ਤੋਂ ਬਚੋ

ਕੁਝ ਲੋਕ ਦੁੱਧ ਵਿੱਚ ਕੈਫੀਨ ਵੀ ਮਿਲਾਉਂਦੇ ਹਨ। ਉਹ ਦੁੱਧ ਨੂੰ ਚਾਹ ਜਾਂ ਕੌਫੀ ਦੇ ਰੂਪ ਵਿੱਚ ਲੈਂਦੇ ਹਨ। ਜਦਕਿ ਅਜਿਹਾ ਕਰਨਾ ਵੀ ਚੰਗਾ ਨਹੀਂ ਮੰਨਿਆ ਜਾਂਦਾ।



ਚਾਕਲੇਟ ਸ਼ੇਕ

ਬੱਚੇ ਚਾਕਲੇਟ ਵਾਲਾ ਦੁੱਧ ਪੀਣਾ ਪਸੰਦ ਕਰਦੇ ਹਨ ਪਰ ਇਸ ਨਾਲ ਨਾਂ ਸਿਰਫ ਭਾਰ ਵਧਾਣ ਦਾ ਖਤਰਾ ਰਹਿੰਦੈ, ਸਗੋਂ ਕਈ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ।



Artificial sweeteners

ਆਰਟੀਫਿਸ਼ੀਅਲ ਮਿੱਠੇ ਦੀ ਨਿਯਮਤ ਜ਼ਿਆਦਾ ਵਰਤੋਂ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ। ਕੁਝ ਅਧਿਐਨਾਂ ਮੁਤਾਬਕ ਇਸ ਦਾ ਅੰਤੜੀਆਂ ਦੇ ਬੈਕਟੀਰੀਆ ਅਤੇ ਮੈਟਾਬੋਲਿਜ਼ਮ 'ਤੇ ਮਾੜਾ ਪ੍ਰਭਾਵ ਪੈਂਦਾ ਹੈ।