ਸਰਦੀਆਂ ਦੇ ਮੌਸਮ ਵਿੱਚ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਠੀਕ ਕਰਨ ਦੇ ਲਈ ਚੰਗਾ ਖਾਨਪਾਨ ਅਤੇ ਯੋਗ ਜ਼ਰੂਰੀ ਹੈ ਇਨ੍ਹਾਂ ਸਾਰਿਆਂ ਚੀਜ਼ਾਂ ਨਾਲ ਸਰਦੀਆਂ ਵਿੱਚ ਧੁੱਪ ਸੇਕਣੀ ਵੀ ਜ਼ਰੂਰੀ ਹੁੰਦੀ ਹੈ ਧੁੱਪ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ ਇਸ ਨਾਲ ਤੁਹਾਡੀ ਹੱਡੀਆਂ ਅਤੇ ਸਰੀਰ ਮਜ਼ਬੂਤ ਹੁੰਦਾ ਹੈ ਰੋਜ਼ ਧੁੱਪ ਵਿੱਚ ਬੈਠਣ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਪਰ ਤੁਹਾਨੂੰ ਇਹ ਫਾਇਦੇ ਸਹੀ ਸਮੇਂ ‘ਤੇ ਧੁੱਪ ਲੈਣ ਨਾਲ ਹੀ ਮਿਲਣਗੇ ਜੇਕਰ ਧੁੱਪ ਛੇਤੀ ਨਿਕਲ ਆਈ ਹੈ ਤਾਂ ਸਵੇਰੇ 8 ਵਜੇ ਤੋਂ ਪਹਿਲਾਂ ਧੁੱਪ ਸੇਕਣੀ ਜ਼ਰੂਰੀ ਹੈ ਜੇਕਰ ਧੁੱਪ ਦੇਰੀ ਨਾਲ ਨਿਕਲੀ ਹੈ ਤਾਂ 11 ਤੋਂ 12 ਦੇ ਵਿਚਾਲੇ ਦਾ ਸਮਾਂ ਸਹੀ ਹੈ ਸਰਦੀਆਂ ਵਿੱਚ 20 ਤੋਂ 25 ਮਿੰਟ ਦੀ ਧੁੱਪ ਲੈਣਾ ਤੁਹਾਡੇ ਲਈ ਸਹੀ ਹੈ