OYO 'ਚ ਕਮਰਾ ਬੁੱਕ ਕਰਵਾਉਣ ਲਈ ਹੁਣ ਆਹ ਡਾਕੂਮੈਂਟਸ ਜ਼ਰੂਰੀ ਦਿਖਾਉਣੇ ਪੈਣਗੇ
OYO ਵਿੱਚ ਰੂਮ ਬੁੱਕ ਕਰਨ ਲਈ ਹੁਣ ਤੁਹਾਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ
ਕੰਪਨੀ ਨੇ ਅਨਮੈਰਿਡ ਕਪਲਸ ਲਈ ਹੋਟਲ ਬੂਕਿੰਗ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ
ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੁਣ OYO ਵਿੱਚ ਰੂਮ ਬੁੱਕ ਕਰਨ ਲਈ ਕਿਹੜੇ-ਕਿਹੜੇ ਡਾਕੂਮੈਂਟਸ ਦਿਖਾਉਣੇ ਪੈਣਗੇ
ਹੋਟਲ ਬੂਕਿੰਗ ਕਰਨ ਵੇਲੇ ਤੁਹਾਨੂੰ ਮੈਰਿਜ ਸਰਟੀਫਿਕੇਟ, ਆਧਾਰ ਕਾਰਡ ਆਦਿ ਡਾਕੂਮੈਂਟਸ ਦਿਖਾਉਣੇ ਪੈਣਗੇ
ਬਿਨਾਂ ਵੈਲਿਡ ਰਿਲੇਸ਼ਨਸ਼ਿਪ ਸਰਟੀਫਿਕੇਟ ਤੋਂ ਤੁਸੀਂ ਆਫਲਾਈਨ ਅਤੇ ਆਨਲਾਈਨ ਹੋਟਲ ਬੁੱਕ ਨਹੀਂ ਕਰ ਸਕਦੇ ਹੋ
ਇਸ ਨਿਯਮ ਨੂੰ ਪੂਰੇ ਮੇਰਠ ਦੇ OYO ਹੋਟਲਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ
ਮੀਡੀਆ ਰਿਪੋਰਟਸ ਦੇ ਅਨੁਸਾਰ ਨਿਯਮ ਨਾ ਮੰਨਣ ਵਾਲੇ ਹੋਟਲਾਂ ਨੂੰ ਬਲੈਕ ਲਿਸਟ ਕੀਤਾ ਜਾ ਸਕਦਾ ਹੈ
ਹੁਣ ਇਹ ਹੋਟਲ ਵਾਲਿਆਂ 'ਤੇ ਡਿਪੈਂਡ ਕਰਦਾ ਹੈ ਕਿ ਉਹ ਅਨਮੈਰਿਡ ਕਪਲਸ ਨੂੰ ਵੜਨ ਦਿੰਦੇ ਹਨ ਜਾਂ ਨਹੀਂ
ਮੇਰਠ ਵਿੱਚ ਇਸ ਦੇ ਅਸਰ ਅਤੇ ਫੀਡਬੈਕ ਤੋਂ ਬਾਅਦ ਦੂਜੇ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਵੇਗਾ