ਗੀਜ਼ਰ ਤੋਂ ਇਦਾਂ ਦੀ ਅਵਾਜ਼ ਆਵੇ ਤਾਂ ਹੋ ਜਾਓ ਸਾਵਧਾਨ ਜੇਕਰ ਤੁਸੀਂ ਸਰਦੀਆਂ ਵਿੱਚ ਇਲੈਕਟ੍ਰਿਕ ਗੀਜ਼ਰ ਦੀ ਵਰਤੋਂ ਕਰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਦਾ ਖਤਰਾ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਗੀਜ਼ਰ ਤੋਂ ਅਲਗ-ਅਲਗ ਤਰ੍ਹਾਂ ਦੀਆਂ ਆਵਾਜ਼ਾਂ ਆਉਣ ਤਾਂ ਬਿਲਕੁਲ ਵੀ ਇਗਨੋਰ ਨਾ ਕਰੋ ਇਹ ਗੀਜ਼ਰ ਦੇ ਖਰਾਬ ਹੋਣ ਦਾ ਵੀ ਸੰਕੇਤ ਹੋ ਸਕਦਾ ਹੈ ਅਜਿਹੇ ਵਿੱਚ ਗੀਜ਼ਰ ਦੇ ਫਟਣ ਦਾ ਡਰ ਰਹਿੰਦਾ ਹੈ ਇਸ ਕਰਕੇ ਗੀਜ਼ਰ ਤੋਂ ਅਲਗ ਤਰ੍ਹਾਂ ਦੀ ਅਵਾਜ਼ ਆਵੇ ਤਾਂ ਸਵਿੱਚ ਬੰਦ ਕਰ ਦਿਓ ਇਸ ਤੋਂ ਬਾਅਦ ਫਿਰ ਬਿਜਲੀ ਵਾਲੇ ਨੂੰ ਸੱਦੋ ਅਤੇ ਚੈੱਕ ਕਰਵਾਓ ਉੱਥੇ ਹੀ ਗੀਜ਼ਰ ਸਹੀ ਹੋਣ ਤੋਂ ਬਾਅਦ ਇਸ ਦੀ ਵਰਤੋਂ ਕਰੋ