ਸਮਾਰਟਫੋਨ ਨੂੰ ਚਾਰਜ ਕਰਨ ਵੇਲੇ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਫੋਨ ਦੀ ਬੈਟਰੀ ਦਾ ਪੂਰੀ ਤਰ੍ਹਾਂ ਖ਼ਤਮ ਹੋਣ ਦਾ ਇੰਤਜ਼ਾਰ ਨਾ ਕਰੋ। ਪਹਿਲਾਂ ਹੀ ਫੋਨ ਨੂੰ ਚਾਰਜ ‘ਤੇ ਲਾ ਦਿਓ ਕਿਸੇ ਵੀ ਲੋਕਲ ਚਾਰਜਰ ਤੋਂ ਫੋਨ ਚਾਰਜ ਨਾ ਕਰੋ। ਸਿਰਫ਼ ਫੋਨ ਦੇ ਚਾਰਜਰ ਨਾਲ ਹੀ ਚਾਰਜ ਕਰੋ ਓਵਰ ਚਾਰਜਿੰਗ ਤੋਂ ਬਚੋ। ਜਿਵੇਂ ਕਿ ਪੂਰੀ ਰਾਤ ਫੋਨ ਨੂੰ ਚਾਰਜ ‘ਤੇ ਲਾ ਕੇ ਨਾ ਛੱਡੋ। ਚਾਰਜ ਹੁੰਦਿਆਂ ਹੀ ਫੋਨ ਨੂੰ ਚਾਰਜ ਤੋਂ ਉਤਾਰ ਦਿਓ ਚਾਰਜ ਹੋ ਰਹੇ ਫੋਨ ਦੀ ਵਰਤੋਂ ਨਾ ਕਰੋ। ਇਸ ਨਾਲ ਬੈਟਰੀ ਛੇਤੀ ਚਾਰਜ ਨਹੀਂ ਹੁੰਦੀ ਹੈ ਅਤੇ ਡਿਵਾਈਸ ‘ਤੇ ਵੀ ਅਸਰ ਪੈਂਦਾ ਹੈ ਜੇਕਰ ਫੋਨ ਚਾਰਜ ਕਰਦਿਆਂ ਹੋਇਆਂ ਗਰਮ ਹੋ ਰਿਹਾ ਹੈ ਤਾਂ ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਜੇਕਰ ਫੋਨ ਵਿੱਚ ਬੈਟਰੀ ਨਾਲ ਸਬੰਧਿਤ ਮੈਸੇਜ ਆ ਰਹੇ ਹਨ ਜਾਂ ਖ਼ਰਾਬ ਹੋਣ ਦੇ ਸਾਈਨ ਨਜ਼ਰ ਆ ਰਹੇ ਹਨ ਅਤੇ ਚਾਰਜ ਹੋਣ ਵਿੱਚ ਸਮਾਂ ਲੱਗ ਰਿਹਾ ਹੈ ਤਾਂ ਉਸ ਨੂੰ ਸੈਂਟਰ ‘ਤੇ ਜਾ ਕੇ ਚੈੱਕ ਕਰਾਓ ਮੋਟੇ ਫੋਨ ਕੇਸ ਦੇ ਨਾਲ ਫੋਨ ਨੂੰ ਚਾਰਜ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਚਾਰਜਿੰਗ ਦੌਰਾਨ ਬਾਹਰ ਨਿਕਲਣ ਵਾਲੀ ਹੀਟ ਬਾਹਰ ਨਹੀਂ ਆ ਪਾਉਂਦੀ ਹੈ