ਜੇ ਸਾਡੀ ਕਾਰ ਵਿੱਚ ਪੈਟਰੋਲ ਖ਼ਤਮ ਹੋ ਜਾਵੇ ਤਾਂ ਉਹ ਸਾਨੂੰ ਅਗਲੇ ਪੈਟਰੋਲ ਪੰਪ ਤੋਂ ਮਿਲ ਜਾਂਦਾ ਹੈ।



ਪਰ ਪੁਲਾੜ 'ਚ ਕਿਸੇ ਉਪਗ੍ਰਹਿ ਵਿੱਚ ਤੇਲ ਦੀ ਸਪਲਾਈ ਕਰਨ ਲਈ ਕੋਈ ਸਰੋਤ ਨਹੀਂ ਹੁੰਦਾ।



ਫਿਰ ਵੀ, ਉਪਗ੍ਰਹਿ ਸਾਲਾਂ ਤੋਂ ਉੱਥੇ ਘੁੰਮਦਾ ਰਹਿੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਕਿਵੇਂ ਹੁੰਦਾ ਹੈ?



ਇੱਕ ਸੈਟੇਲਾਈਟ ਧਰਤੀ ਦੇ ਗਰੈਵੀਟੇਸ਼ਨਲ ਬਲ ਨੂੰ ਸੈਂਟਰੀਪੈਟਲ ਫੋਰਸ ਦੇ ਰੂਪ ਵਿੱਚ ਵਰਤ ਕੇ ਧਰਤੀ ਦੇ ਦੁਆਲੇ ਘੁੰਮਦਾ ਹੈ।



ਸਪੇਸ ਵਿੱਚ ਕੋਈ ਹਵਾ ਨਹੀਂ ਹੈ,ਜਿਸ ਕਰਕੇ ਹਵਾ ਦੇ ਪ੍ਰਤੀਰੋਧ ਵਿਰੁੱਧ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ



ਜਿਸ ਕਾਰਨ ਇਹ ਘੁੰਮਦੇ ਸਮੇਂ ਕੋਈ ਊਰਜਾ ਨਹੀਂ ਗੁਆਉਂਦੀ ਹੈ।



ਅਜਿਹੀ ਸਥਿਤੀ ਵਿੱਚ ਇਸ ਨੂੰ ਵਾਧੂ ਊਰਜਾ ਅਤੇ ਤੇਲ ਦੀ ਲੋੜ ਨਹੀਂ ਹੁੰਦੀ ਹੈ ਅਤੇ ਆਪਣਾ ਕੰਮ ਕਰਨਾ ਜਾਰੀ ਰੱਖਦਾ ਹੈ।