ਬਾਰਿਸ ਦਾ ਰੈੱਡ ਅਲਰਟ ਉਦੋਂ ਜਾਰੀ ਕੀਤਾ ਜਾਂਦਾ ਹੈ, ਜਦੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੋਵੇ



ਇਹ ਅਲਰਟ ਹੜ੍ਹ ਦੀ ਚੇਤਾਵਨੀ ਦੇ ਰੂਪ ਵਿੱਚ ਕੰਮ ਕਰਦਾ ਹੈ



ਜਦੋਂ ਬਾਰਿਸ਼ ਦੀ ਸੰਭਾਵਨਾ ਸਧਾਰਨ ਤੋਂ ਕਾਫੀ ਜਿਆਦਾ ਹੋਣ ਦੀ ਸੰਭਾਵਨਾ ਹੋਵੇ,



ਉਦੋਂ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ



ਨਦੀ-ਨਾਲੇ ਖਤਰੇ ਦੇ ਨਿਸ਼ਾਨ ਟੱਪ ਜਾਣ ਤਾਂ ਵੀ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ



ਇਸ ਚੇਤਾਵਨੀ ਨਾਲ ਮੌਸਮ ਵਿਭਾਗ ਵੱਲੋਂ ਕਾਫੀ ਨੁਕਸਾਨ ਹੋਣ ਦੇ ਸੰਕੇਤ ਮਿਲਦੇ ਹਨ



ਰੈੱਡ ਅਲਰਟ ਜਾਰੀ ਹੋਣ ਉੱਤੇ ਸਕੂਲ-ਕਾਲਜ ਅਤੇ ਆਫਿਸ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ



ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ



ਸਰਕਾਰੀ ਏਜੰਸੀਆਂ ਅਤੇ ਅਪਾਤਕਾਲੀਨ ਸੇਵਾਵਾਂ ਅਲਰਟ 'ਤੇ ਰਹਿੰਦੀਆਂ ਹਨ



ਇਹ ਅਲਰਟ ਜਨਜੀਵਨ ਨੂੰ ਸੁਰੱਖਿਅਤ ਰੱਖਣ ਲਈ ਜਾਰੀ ਕੀਤਾ ਜਾਂਦਾ ਹੈ