ਆਮ ਤੌਰ 'ਤੇ ਘਰ ਵਿੱਚ ਸ਼ਰਾਬ ਰੱਖਣ ਲਈ ਕਿਸੇ ਕਾਨੂੰਨੀ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਹੈ। ਪਰ ਜੇਕਰ ਤੁਹਾਡਾ ਸਟਾਕ ਜ਼ਿਆਦਾ ਹੈ ਤਾਂ ਇਸ ਲਈ ਤੁਹਾਨੂੰ ਇੱਕ ਲਾਇਸੈਂਸ ਦੀ ਜ਼ਰੂਰਤ ਹੋਵੇਗੀ ਪੰਜਾਬ: ਪੰਜਾਬ ਵਿਚ ਸਿਰਫ਼ ਦੋ ਬੋਤਲਾਂ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ, ਬੀਅਰ ਦੀ ਇੱਕ ਪੇਟੀ, ਦੋ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਦੋ ਦੇਸੀ ਸ਼ਰਾਬ ਦੀਆਂ ਬੋਤਲਾਂ ਅਤੇ ਬ੍ਰਾਂਡੀ ਦੀ ਇੱਕ ਬੋਤਲ ਸਟੋਰ ਕੀਤੀ ਜਾ ਸਕਦੀ ਹੈ। ਹਰਿਆਣਾ ਵਿੱਚ 6 ਬੋਤਲਾਂ ਲੋਕਲ ਸ਼ਰਾਬ , 18 ਬੋਤਲਾਂ IMFL, 12 ਬੀਅਰ ਬੋਤਲਾਂ, 6 ਰਮ ਦੀਆਂ ਬੋਤਲਾਂ , 6 ਵੋਡਕਾ/ਸਾਈਡਰ/ਜਿਨ ਦੀਆਂ ਬੋਤਲਾਂ ਅਤੇ ਸਿਰਫ਼ 12 ਵਾਈਨ ਦੀਆਂ ਬੋਤਲਾਂ ਸਟੋਰ ਕਰ ਸਕਦੇ ਹਨ। ਦਿੱਲੀ: ਦਿੱਲੀ ਦੇ ਲੋਕ ਆਪਣੇ ਘਰ ਵਿੱਚ 18 ਲੀਟਰ ਤੱਕ ਸ਼ਰਾਬ ਸਟਾਕ ਕਰ ਸਕਦੇ ਹਨ। ਇਸ ਵਿੱਚ ਬੀਅਰ ਅਤੇ ਵਾਈਨ ਸ਼ਾਮਲ ਹੈ। ਉੱਤਰ ਪ੍ਰਦੇਸ਼ 'ਚ foreign alcoholic beverages ਸਿਰਫ 1.5 ਲੀਟਰ ਰੱਖ ਸਕਦੇ ਹੈ, ਇਸ ਤੋਂ ਇਲਾਵਾ ਵਾਈਨ ਲਈ 2 ਲੀਟਰ ਅਤੇ ਬੀਅਰ ਲਈ 6 ਲੀਟਰ ਦੀ ਸੀਮਾ ਹੈ। ਆਂਧਰਾ ਪ੍ਰਦੇਸ਼ ਵਿੱਚ ਤੁਸੀਂ IMFL ਜਾਂ ਵਿਦੇਸ਼ੀ ਸ਼ਰਾਬ ਦੀਆਂ 3 ਬੋਤਲਾਂ ਦੇ ਨਾਲ ਬੀਅਰ ਦੀਆਂ 6 ਬੋਤਲਾਂ ਸਟੋਰ ਕਰ ਸਕਦੇ ਹੋ ਅਰੁਣਾਚਲ ਪ੍ਰਦੇਸ਼ ਵਿੱਚ ਬਿਨਾਂ ਲਾਇਸੈਂਸ ਦੇ 18 ਲੀਟਰ ਤੋਂ ਵੱਧ IMFL ਜਾਂ ਦੇਸੀ ਸ਼ਰਾਬ ਰੱਖਣ ਦੀ ਇਜਾਜ਼ਤ ਨਹੀਂ ਹੈ। ਗੋਆ ਦੇ ਲੋਕਾਂ ਨੂੰ 12 IMFL ਦੀਆਂ ਬੋਤਲਾਂ, 24 ਬੀਅਰ ਦੀਆਂ ਬੋਤਲਾਂ, 18 ਦੇਸੀ ਸ਼ਰਾਬ ਦੀਆਂ ਬੋਤਲਾਂ ਨੂੰ ਸਟੋਰ ਕਰਨ ਦੀ ਇਜਾਜ਼ਤ ਹੈ। ਰਾਜਸਥਾਨ ਦੇ ਲੋਕਾਂ ਨੂੰ 12 ਬੋਤਲਾਂ ਜਾਂ 9 ਲੀਟਰ IMFL ਰੱਖਣ ਦੀ ਇਜਾਜ਼ਤ ਹੈ। ਮਿਜ਼ੋਰਮ, ਗੁਜਰਾਤ, ਬਿਹਾਰ, ਨਾਗਾਲੈਂਡ ਅਤੇ ਲਕਸ਼ਦੀਪ ਵਰਗੇ ਰਾਜਾਂ ਵਿੱਚ ਸ਼ਰਾਬ 'ਤੇ ਪੂਰਨ ਪਾਬੰਦੀ ਹੈ।