ਅੱਜ ਪੰਜਾਬ ਤੇ ਹਰਿਆਣਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ 3.2 ਸੀ। ਅਕਸਰ ਹੀ ਭੂਚਾਲ ਆਉਣ ਮਗਰੋਂ ਸਵਾਲ ਉੱਠਦਾ ਹੈ ਕਿ ਭੂਚਾਲ ਕਿਉਂ ਆਉਂਦਾ ਹੈ ਤੇ ਇਸ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ? ਭੂਚਾਲ ਦੀ ਤੀਬਰਤਾ ਨੂੰ ਕਿਵੇਂ ਜਾਣਿਆ ਜਾਵੇ? ਆਓ ਜਾਣਦੇ ਹਾਂ ਸਾਰੇ ਸਵਾਲਾਂ ਦੇ ਜਵਾਬ.... ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਉਹ ਖੇਤਰ ਜਿੱਥੇ ਇਹ ਪਲੇਟਾਂ ਟਕਰਾਦੀਆਂ ਹਨ, ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ। ਜਦੋਂ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਲਈ ਰਸਤਾ ਲੱਭਦੀ ਹੈ ਤੇ ਹਿੱਲਜੁਲ ਕਰਕੇ ਭੂਚਾਲ ਆਉਂਦਾ ਹੈ। ਭੂਚਾਲ ਦਾ ਕੇਂਦਰ ਉਹ ਥਾਂ ਹੁੰਦੀ ਹੈ ਜਿਸ ਦੇ ਬਿਲਕੁਲ ਹੇਠਾਂ ਪਲੇਟਾਂ ਹਿੱਲਣ ਕਾਰਨ ਊਰਜਾ ਨਿਕਲਦੀ ਹੈ। ਇਸ ਥਾਂ 'ਤੇ ਭੂਚਾਲ ਦੇ ਝਟਕੇ ਜ਼ਿਆਦਾ ਹੁੰਦੇ ਹਨ। ਜਿਵੇਂ-ਜਿਵੇਂ ਕੰਪਣ ਦੀਆਂ ਤਰੰਗਾਂ ਦੂਰ ਜਾਂਦੀਆਂ ਹਨ, ਇਸ ਦਾ ਪ੍ਰਭਾਵ ਘੱਟ ਜਾਂਦਾ ਹੈ। ਹਾਲਾਂਕਿ, ਜੇ ਰਿਕਟਰ ਪੈਮਾਨੇ 'ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ, ਤਾਂ ਭੂਚਾਲ ਦੇ ਝਟਕੇ 40 ਕਿਲੋਮੀਟਰ ਦੇ ਘੇਰੇ ਵਿੱਚ ਮਹਿਸੂਸ ਕੀਤੇ ਜਾਂਦੇ ਹਨ ਪਰ ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਭੂਚਾਲ ਦੀ ਬਾਰੰਬਾਰਤਾ ਉੱਪਰ ਵੱਲ ਹੈ ਜਾਂ ਹੇਠਾਂ ਵੱਲ। ਜੇਕਰ ਵਾਈਬ੍ਰੇਸ਼ਨ ਦੀ ਬਾਰੰਬਾਰਤਾ ਉਪਰ ਵੱਲ ਹੈ ਤਾਂ ਘੱਟ ਖੇਤਰ ਪ੍ਰਭਾਵਿਤ ਹੋਵੇਗਾ।