ਲੋਕਾਂ ਨੂੰ ਨਕਲੀ ਅਤੇ ਅਸਲੀ ਸ਼ਰਾਬ ਦਾ ਫਰਕ ਸਮਝ ਆ ਜਾਵੇ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਹੈ



ਆਓ ਦੱਸਈ ਕਿ ਤੁਸੀਂ ਕਿਸ ਤਰ੍ਹਾਂ ਨਾਲ ਅਸਲੀ ਅਤੇ ਨਕਲੀ ਸ਼ਰਾਬ ਦੀ ਪਛਾਣ ਕਰ ਸਕੋਗੇ।



ਅਸਲ ਅਲਕੋਹਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣ ਨੂੰ ਈਥਾਨੌਲ ਕਿਹਾ ਜਾਂਦਾ ਹੈ।



ਨਕਲੀ ਸ਼ਰਾਬ ਬਣਾਉਣ ਲਈ ਈਥਾਨੌਲ ਦੀ ਥਾਂ ਸਪਿਰਟ, ਮਿਥਾਇਲ ਵਰਗੇ ਕਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ।



ਧੋਖਾਧੜੀ ਕਰਨ ਵਾਲੇ ਸ਼ਰਾਬ ਦਾ ਰੰਗ, ਸੁਆਦ ਤੇ ਗੰਧ ਇਸ ਤਰ੍ਹਾਂ ਤਿਆਰ ਕਰਦੇ ਹਨ ਜਿਵੇਂ ਇਹ ਅਸਲੀ ਸ਼ਰਾਬ ਹੋਵੇ।



ਹਾਲਾਂਕਿ ਇਸ ਦੇ ਬਾਵਜੂਦ ਜੇ ਤੁਸੀਂ ਥੋੜ੍ਹੀ ਜਿਹੀ ਸਾਵਧਾਨੀ ਵਰਤਦੇ ਹੋ ਤਾਂ ਤੁਸੀਂ ਨਕਲੀ ਸ਼ਰਾਬ ਦੀ ਪਛਾਣ ਕਰ ਸਕਦੇ ਹੋ।



ਜਦੋਂ ਵੀ ਤੁਸੀਂ ਸ਼ਰਾਬ ਖਰੀਦਦੇ ਹੋ, ਤਾਂ ਇਸਨੂੰ ਕਿਸੇ ਸਰਕਾਰੀ ਦੁਕਾਨ ਤੋਂ ਹੀ ਖਰੀਦੋ।



ਪੈਕਿੰਗ ਦੇਖਕੇ ਵੀ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਨਕਲੀ ਸ਼ਰਾਬ ਦੀ ਪੈਕਿੰਗ ਬਹੁਤ ਮਾੜੀ ਹੋਵੇਗੀ



ਇਸ ਦੇ ਨਾਮ ਦੀ ਸਪੈਲਿੰਗ ਵੀ ਉਲਝਣ ਵਾਲੀ ਹੋਵੇਗੀ ਤਾਂ ਕਿ ਲੋਕ ਭੁਲੇਖੇ ਨਾਲ ਖ਼ਰੀਦ ਲੈਣ



ਇਸ ਦੇ ਨਾਲ ਹੀ ਨਕਲੀ ਸ਼ਰਾਬ ਦੀਆਂ ਬੋਤਲਾਂ ਦੀਆਂ ਸੀਲਾਂ ਵੀ ਅਕਸਰ ਟੁੱਟ ਜਾਂਦੀਆਂ ਹਨ।



ਦੱਸ ਦਈਏ ਕਿ ਨਕਲੀ ਸ਼ਰਾਬ ਪੀਣ ਨਾਲ ਅਕਸਰ ਲੋਕਾਂ ਦੀ ਮੌਤ ਹੋ ਜਾਂਦੀ ਹੈ।