ਅਕਸਰ ਅਸੀਂ ਫਲ ਖਰੀਦਣ ਵੇਲੇ ਧੋਖਾ ਖਾ ਜਾਂਦੇ ਹਾਂ ਅਤੇ ਕੈਮੀਕਲ ਵਾਲੇ ਫਲ ਖਰੀਦ ਲੈਂਦੇ ਹਾਂ ਫਲਾਂ ਦੇ ਸੀਜ਼ਨ ਵਿੱਚ ਲੋਕ ਪੈਸੇ ਕਮਾਉਣ ਦੇ ਚੱਕਰ ਵਿੱਚ ਜਾਨ ਦੀ ਪਰਵਾਹ ਨਹੀਂ ਕਰਦੇ ਹਨ ਇਸ ਕਰਕੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਫਲ ਤੁਸੀਂ ਖਰੀਦ ਰਹੇ ਹੋ ਕਿ ਉਹ ਕਿਵੇਂ ਦਾ ਹੈ ਉਸ ਨੂੰ ਕੈਮੀਕਲ ਨਾਲ ਪਕਾਇਆ ਗਿਆ ਹੈ ਜਾਂ ਫਿਰ ਕੁਦਰਤੀ ਪਕਿਆ ਹੋਇਆ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਕੈਮੀਕਲ ਵਾਲੇ ਫਲ ਦੀ ਕਿਵੇਂ ਪਛਾਣ ਕਰ ਸਕਦੇ ਹੋ ਮਾਹਰਾਂ ਅਨੂਸਾਰ ਜਿਹੜੇ ਫਲ ਬਹੁਤ ਚਮਕਦਾਰ ਦਿਖਦੇ ਹਨ ਉਨ੍ਹਾਂ ਨੂੰ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਫਲਾਂ ਨੂੰ ਕਾਰਬਾਈਡ ਦੀ ਵਰਤੋਂ ਕਰਕੇ ਪਕਾਇਆ ਜਾਂਦਾ ਹੈ ਇਸ ਨੂੰ ਤੁਸੀਂ ਦੂਜੇ ਤਰੀਕੇ ਨਾਲ ਵੀ ਪਛਾਣ ਸਕਦੇ ਹੋ ਜਿਵੇਂ ਕਿ ਪੂਰੇ ਫਲ ਦਾ ਰੰਗ ਇੱਕ ਵਰਗਾ ਹੋਵੇਗਾ ਅਤੇ ਇਹ ਕਿਨਾਰੇ ਤੋਂ ਖੱਟੇ ਅਤੇ ਵਿਚਾਲਿਓਂ ਮਿੱਠੇ ਲੱਗਦੇ ਹਨ ਇਸ ਤੋਂ ਇਲਾਵਾ ਕੈਮੀਕਲ ਨਾਲ ਪਕਾਏ ਗਏ ਫਲ ਦੋ ਦਿਨ ਵਿੱਚ ਹੀ ਕਾਲੇ ਪੈ ਜਾਂਦੇ ਹਨ