ਤੁਸੀਂ ਦੇਖਿਆ ਹੋਵੇਗਾ ਕਿ ਚਾਹ ਪੀਣ ਤੋਂ ਬਾਅਦ ਨੀਂਦ ਨਹੀਂ ਆਉਂਦੀ ਹੈ ਚਾਹ ਵਿੱਚ ਲਗਭਗ 70-80 ਫੀਸਦੀ ਕੈਫੀਨ ਦੀ ਮਾਤਰਾ ਹੁੰਦੀ ਹੈ ਕੈਫੀਨ ਦੇ ਨਾਲ ਚਾਹ ਐਕਟਿਵਨੈਸ ਵਧਾ ਦਿੰਦੀ ਹੈ ਸਾਡੀ ਥਕਾਵਟ ਐਡੇਨੋਸਿਨ ਨਾਮ ਦੇ ਨਿਊਰੋਮੋਡਿਊਲੇਟਰ ਤੋਂ ਆਉਂਦੀ ਹੈ ਜਿਹੜਾ ਇੱਕ ਦਿਨ ਦੇ ਕੰਮ ਤੋਂ ਬਾਅਦ ਸਾਡੇ ਸਰੀਰ ਰਾਹੀਂ ਤਿਆਰ ਹੁੰਦਾ ਹੈ ਜਦੋਂ ਐਡੇਨੋਸਿਨ ਰਿਸੈਪਟਰਸ ਨਾਲ ਜੁੜ ਜਾਂਦਾ ਹੈ ਤਾਂ ਉਦੋਂ ਸਾਨੂੰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ, ਕੈਫੀਨ ਦੇ ਅਣੂ ਅਤੇ ਐਡੇਨੋਸਿਨ ਸਮਾਨ ਦਿਖਦੇ ਹਨ ਕੈਫੀਨ ਐਡੇਨੋਸਿਨ ਰਿਸੈਪਟਰਸ ਨੂੰ confuse ਕਰ ਦਿੰਦੇ ਹਨ ਜਿਸ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ ਹੈ ਅਤੇ ਅਸੀਂ ਐਕਟਿਵ ਹੋ ਜਾਂਦੇ ਹਨ