ਖਾਣ ਪੀਣ ਦਾ ਸ਼ੌਕ ਤਾਂ ਅਸੀਂ ਸਭ ਨੂੰ ਹੁੰਦਾ ਹੈ। ਅੱਜ ਕੱਲ੍ਹ ਲੋਕ ਜ਼ਿਆਂਦਾਤਰ ਰੈਸਟੋਰੈਂਟ ਜਾਂ ਸਟ੍ਰੀਟ ਫੂਡ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਖਾਣ ਦੀਆਂ ਚੀਜ਼ਾਂ ਅਜਿਹੀਆਂ ਹਨ, ਜੋ ਦੁਨੀਆ 'ਚ ਸਭ ਤੋਂ ਮਹਿੰਗੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਖਾਣ ਦੀਆਂ ਆਈਟਮਾਂ ਦੀ ਕੀਮਤ ਹੀਰੇ ਤੋਂ ਵੀ ਜ਼ਿਆਦਾ ਮਹਿੰਗੀ ਹੁੰਦੀ ਹੈ। ਮੂਸ ਚੀਜ਼, ਜਿਸ ਦੀ ਕੀਮਤ 37 ਹਜ਼ਾਰ ਰੁਪਏ ਹੈ। ਕਾਵੀਅਰ ਮੱਛੀ ਦੀ ਕੀਮਤ 25 ਲੱਖ ਰੁਪਏ ਹੈ। ਕੋਪੀ ਲੂਵਕ ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਹੈ, ਜਿਸ ਦੀ ਕੀਮਤ 44 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੈ। ਕਾਲੇ ਤਰਬੂਜ਼ ਦੀ ਕੀਮਤ 4-5 ਲੱਖ ਰੁਪਏ ਦੱਸੀ ਜਾਂਦੀ ਹੈ। ਵ੍ਹਾਈਟ ਐਲਬਾ ਟਰਾਇਫਲ ਦੁਨੀਆ ਦਾ ਸਭ ਤੋਂ ਮਹਿੰਗਾ ਮਸ਼ਰੂਮ ਹੈ, ਜਿਸ ਦੀ ਕੀਮਤ 3 ਹਜ਼ਾਰ ਰੁਪਏ ਡਾਲਰ ਕਿੱਲੋ ਹੈ। ਮਾਸੁਟਾਕੇ ਮਸ਼ਰੂਮ ਜਾਪਾਨ ਦੇ ਮਸ਼ਰੂਮ ਹਨ, ਜਿਨ੍ਹਾਂ ਦੀ ਕੀਮਤ 44 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੈ।