ਹਰ ਕੋਈ ਜਾਣਦਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਧਰਤੀ ਨੂੰ ਇੱਕ ਚੱਕਰ ਨੂੰ ਪੂਰਾ ਕਰਨ ਵਿੱਚ 1 ਸਾਲ ਲੱਗਦਾ ਹੈ।



ਕਲਪਨਾ ਕਰੋ ਕਿ ਜੇਕਰ ਧਰਤੀ ਕੁਝ ਸਕਿੰਟਾਂ ਲਈ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਕੀ ਹੋਵੇਗਾ? ਕੀ ਇਸ ਦਾ ਧਰਤੀ 'ਤੇ ਕੋਈ ਅਸਰ ਪਵੇਗਾ ਜਾਂ ਇਹ ਆਮ ਵਾਂਗ ਜਾਰੀ ਰਹੇਗਾ?



ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ ਤਾਂ ਅੱਜ ਦਾ ਇਹ ਲੇਖ ਪੜ੍ਹ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਆਓ ਜਾਣਦੇ ਹਾਂ ਜੇਕਰ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਕੀ ਹੋਵੇਗਾ...



ਧਰਤੀ ਆਪਣੇ ਧੁਰੀ 'ਤੇ 1680 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਘੁੰਮ ਰਹੀ ਹੈ।



ਪਰ ਸਾਨੂੰ ਇਸ ਦਾ ਪਤਾ ਨਹੀਂ ਲੱਗਦਾ ਕਿਉਂਕਿ ਧਰਤੀ ਦੇ ਵਾਤਾਵਰਣ 'ਚ ਹਵਾਵਾਂ ਵੀ 1680 ਕਿਲੋਮੀਟਰ ਦੀ ਰਫਤਾਰ ਨਾਲ ਚੱਲਦੀ ਹੈ।



ਇਸ ਨਾਲ ਬੈਲੇਂਸ ਬਣਿਆ ਰਹਿੰਦਾ ਹੈ। ਪਰ ਜੇ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਹਵਾਵਾਂ 1680 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਘੁੰਮਦੀਆਂ ਰਹਿਣਗੀਆਂ।



ਇਸ ਨਾਲ ਧਰਤੀ 'ਤੇ ਮੌਜੂਦ ਹਰ ਚੀਜ਼ ਤੇਜ਼ ਹਵਾ ਦੇ ਵਹਾਅ ਨਾਲ ਚੱਲੇਗੀ। ਦਰਖਤ, ਸਮੁੰਦਰ, ਨਦੀਆਂ, ਇਨਸਾਨ, ਕਾਰਾਂ, ਟਰੇਨਾਂ ਤੇ ਹਵਾਈ ਜਹਾਜ਼ ਸਭ ਹਵਾ 'ਚ ਉੱਡਦੇ ਹੋਏ ਨਜ਼ਰ ਆਉਣਗੇ।



40 ਸਕਿੰਟਾਂ 'ਚ ਹੀ ਧਰਤੀ ਇਸ ਕੁਦਰਤੀ ਆਪਦਾ ਨਾਲ ਤਬਾਹ ਹੋ ਜਾਵੇਗੀ। ਇਸ ਤੋਂ ਬਾਅਦ ਜੇ ਧਰਤੀ ਦੁਬਾਰਾ ਘੁੰਮਣਾ ਸ਼ੁਰੂ ਕਰ ਦੇਵੇ ਤਾਂ ਸਭ ਕੁੱਝ ਨੋਰਮਲ ਹੋ ਜਾਵੇਗਾ,



ਪਰ ਪੂਰੀ ਧਰਤੀ 'ਤੇ ਸਮੁੰਦਰ ਦਾ ਪਾਣੀ ਫੈਲ ਜਾਵੇਗਾ। ਜਿਸ ਕਾਰਨ ਨਦੀਆਂ ਦਾ ਪਾਣੀ ਪੀਣ ਯੋਗ ਨਹੀਂ ਰਹੇਗਾ।



ਇਸ ਆਪਦਾ 'ਚ ਜੇ ਗਲਤੀ ਨਾਲ ਕੋਈ ਇਨਸਾਨ ਬਚ ਜਾਵੇਗਾ ਤਾਂ ਉਹ ਵੀ ਪੀਣ ਵਾਲੇ ਪਾਣੀ ਦੀ ਤਲਾਸ਼ 'ਚ ਹੀ ਮਰ ਜਾਵੇਗਾ।