ਦੁਨੀਆ ਦੀ ਪਹਿਲੀ ਰੋਟੀ ਨੂੰ ਲੈ ਕੇ ਇਤਿਹਾਸ ਵਿੱਚ ਕਈ ਮਤ ਹਨ ਹਾਲਾਂਕਿ ਇੱਕ ਰਿਪੋਰਟ ਰੋਟੀ ਬਣਾਉਣ ਦੇ ਇਤਿਹਾਸ ਦੇ ਨੇੜੇ ਲੈ ਜਾਂਦੀ ਹੈ ਜਿਸ ਵਿੱਚ ਸ਼ੋਧਕਰਤਾਵਾਂ ਨੂੰ ਉੱਤਰ-ਪੂਰਬੀ ਜਾਰਡਨ ਵਿੱਚ ਇੱਕ ਥਾਂ ‘ਤੇ ਕੁਝ ਸਬੂਤ ਮਿਲੇ ਹਨ ਇਸ ਦੇ ਸਬੂਤ ਬਲੈਕ ਡੇਜਰਟ ਏਕਰੇਓਲਾਜਿਕ ਸਾਈਟ ‘ਤੇ ਮਿਲੇ ਹਨ ਸਬੂਤਾਂ ਦੇ ਮੁਤਾਬਕ ਇੱਥੇ ਸਾਢੇ 14 ਹਜ਼ਾਰ ਸਾਲ ਪਹਿਲਾਂ ਰੋਟੀ ਪਕਾਈ ਗਈ ਸੀ ਇੱਥੇ ਪੱਥਰ ਦੇ ਬਣੇ ਇੱਕ ਚੁੱਲ੍ਹੇ ‘ਤੇ ਰੋਟੀ ਪਕਾਈ ਗਈ ਸੀ ਇਦਾਂ ਮਨੁੱਖ ਨੇ ਖੇਤੀ ਦੇ ਵਿਕਾਸ ਤੋਂ ਸਦੀਆਂ ਪਹਿਲਾਂ ਰੋਟੀਆਂ ਬਣਾਈਆਂ ਸਨ ਮੰਨਿਆ ਜਾਂਦਾ ਹੈ ਕਿ ਖੇਤੀ ਮਨੁੱਖਾਂ ਨੇ 4000 ਸਾਲ ਪਹਿਲਾਂ ਕਰਨੀ ਸ਼ੁਰੂ ਕੀਤੀ ਹੈ ਉਸ ਵੇਲੇ ਰੋਟੀ ਬਣਾਉਣ ਲਈ ਜੰਗਲੀ ਅਨਾਜ ਦੀ ਵਰਤੋਂ ਕੀਤੀ ਜਾਂਦੀ ਸੀ ਰੋਟੀ ਨੂੰ ਜੌ, ਇਕਾਰਨ, ਜਈ ਅਤੇ ਪੌਦੇ ਟਿਊਬਰਸ ਦੀ ਬਣਾਈ ਜਾਂਦੀ ਹੈ