ਜੇ ਤੁਸੀਂ ਗੌਰ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿ ਖੀਰਾ ਜਿੰਨਾ ਫਰੈੱਸ਼ ਹੋਵੇਗਾ, ਉਹ ਉਨ੍ਹਾਂ ਹੀ ਕੌੜਾ ਹੋਵੇਗਾ।



ਪਰ ਜਦੋਂ ਤੁਸੀਂ ਪੁਰਾਣਾ ਖੀਰਾ ਖਾਂਦੇ ਹੋ ਤਾਂ ਉਸ ਵਿੱਚ ਕੁੜੱਤਣ ਨਹੀਂ ਹੁੰਦੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਖੀਰਾ ਕੌੜਾ ਕਿਉਂ ਹੁੰਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ।



ਖੀਰਾ ਇਸ ਕਰਕੇ ਕੌੜਾ ਹੁਮਦਾ ਹੈ ਕਿਉਂਕਿ ਇਸ ਦੇ ਬੂਟੇ 'ਚ ਕੁਕਰਬਿਟਾਸਿਨ ਬੀ ਤੇ ਕੁਕਰਬਿਟਾਸੀਨ ਸੀ ਨਾਮ ਦੇ ਕੰਪਾਊਂਡ ਹੁੰਦੇ ਹਨ।



ਇਹ ਕੰਪਾਊਂਡ ਆਮ ਤੌਰ 'ਤੇ ਬੂਟਿਆਂ ਦੀਆਂ ਪੱਤੀਆਂ ਤੇ ਤਣਿਆਂ ਤੱਕ ਹੀ ਸੀਮਤ ਹੁੰਦੇ ਹਨ ਤਾਂ ਕਿ ਇਸ ਨੂੰ ਜਾਨਵਰ ਨਾ ਖਾ ਸਕਣ।



ਜਿਵੇਂ ਜਿਵੇਂ ਖੀਰਾ ਵਧਦਾ ਹੈ, ਇਸ ਦੀ ਇਹ ਕੁੜੱਤਣ ਘਟਦੀ ਜਾਂਦੀ ਹੈ, ਪਰ ਤਾਜ਼ੇ ਤੋੜੇ ਗਏ ਖੀਰੇ 'ਚ ਇਹ ਕੁੜੱਤਣ ਹੁੰਦੀ ਹੈ। ਖਾਸ ਕਰਕੇ ਤਣੇ ਕੋਲ ਜਿੱਥੋਂ ਇਸ ਨੂੰ ਤੋੜਿਆ ਜਾਂਦਾ ਹੈ।



ਖੀਰੇ ਦੇ ਪਿਛਲੇ ਹਿੱਸੇ 'ਚ ਇਹੀ ਕੁੜੱਤਣ ਬਣੀ ਰਹਿੰਦੀ ਹੈ, ਜਿਸ ਨੂੰ ਕੱਢਣ ਲਈ ਖਾਣ ਤੋਂ ਪਹਿਲਾਂ ਇਸ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਰਗੜਿਆ ਜਾਂਦਾ ਹੈ।



ਇਸ ਨਾਲ ਕੁਕਰਬਿਟਾਸੀਨ ਕੰਪਾਊਂਡ ਬਾਹਰ ਨਿਕਲ ਜਾਂਦੇ ਹਨ ਅਤੇ ਕੁੜੱਤਣ ਖਤਮ ਹੋ ਜਾਂਦੀ ਹੈ।



ਕੁੱਝ ਲੋਕਾਂ ਨੂੰ ਪਤਾ ਨਹੀਂ ਹੁੰਦਾ ਅਤੇ ਉਹ ਖੀਰੇ ਨੂੰ ਫਰਿੱਜ 'ਚ ਰੱਖਣ ਲੱਗਦੇ ਹਨ। ਇਹ ਤਰੀਕਾ ਖੀਰੇ ਨੂੰ ਜ਼ਹਿਰੀਲਾ ਬਣਾ ਸਕਦਾ ਹੈ।



ਇਸ ਨਾਲ ਹੁੰਦਾ ਇਹ ਹੈ ਕਿ ਕੁਕਰਬਿਟਾਸੀਨ ਕੰਪਾਊਂਡ ਵਧਦਾ ਜਾਂਦਾ ਹੈ ਅਤੇ ਠੰਡਕ ਨਾਲ ਪੂਰੇ ਖੀਰੇ 'ਚ ਫੈਲ ਜਾਂਦਾ ਹੈ। ਇਸ ਨਾਲ ਪੂਰਾ ਖੀਰਾ ਕੌੜਾ ਹੋ ਜਾਂਦਾ ਹੈ।



ਕੱਟਿਆ ਹੋਇਆ ਖੀਰਾ ਫਰਿੱਜ 'ਚ ਰੱਖਣਾ ਵੱਡੀ ਗਲਤੀ ਸਾਬਤ ਹੋ ਸਕਦੀ ਹੈ। ਦਰਅਸਲ, ਖੀਰੇ ਦੇ ਛਿਲਕੇ ਦਾ ਕੁਕਰਬਿਟਾਸੀਨ ਕੰਪਾਊਂਡ ਪੂਰੇ ਖੀਰੇ 'ਚ ਫੈਲ ਸਕਦਾ ਹੈ