ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੀ ਹਵਾਈ ਜਹਾਜ਼ ਵਿਚ ਕੁਝ ਚੀਜ਼ਾਂ ਨੂੰ ਲੈ ਜਾਣ 'ਤੇ ਰੋਕ ਹੈ। ਇਨ੍ਹਾਂ ਵਿੱਚੋਂ ਇਕ ਚੀਜ਼ ਹੈ ਥਰਮਾਮੀਟਰ।



ਉਹੀ ਥਰਮਾਮੀਟਰ, ਜਿਸ ਨਾਲ ਬੁਖਾਰ ਜਾਂਚਿਆ ਜਾਂਦਾ ਹੈ। ਤੁਹਾਨੂੰ ਇਹ ਸੁਣ ਕੇ ਥੋੜ੍ਹੀ ਹੈਰਾਨੀ ਹੋ ਸਕਦੀ ਹੈ, ਪਰ ਤੁਸੀਂ ਜਹਾਜ਼ ਵਿਚ ਪਾਰੇ ਵਾਲਾ ਥਰਮਾਮੀਟਰ ਨਹੀਂ ਲੈ ਜਾ ਸਕਦੇ।

ਪਾਰਾ ਇਕ ਹੈਵੀ ਮੈਟਲ ਹੈ, ਜੋ ਮਨੁੱਖਾਂ ਲਈ ਕਾਫੀ ਟੌਕਸਿਕ ਹੁੰਦਾ ਹੈ।

ਪਾਰਾ ਇਕ ਹੈਵੀ ਮੈਟਲ ਹੈ, ਜੋ ਮਨੁੱਖਾਂ ਲਈ ਕਾਫੀ ਟੌਕਸਿਕ ਹੁੰਦਾ ਹੈ।

ਇਹ ਮਨੁੱਖ ਦੇ ਸਰੀਰ ਲਈ ਕਾਫੀ ਹਾਨੀਕਾਰਕ ਹੈ, ਖਾਸ ਕਰਕੇ ਨਰਵਸ ਸਿਸਟਮ, ਕਿਡਨੀ ਤੇ ਦਿਮਾਗ ਲਈ।

ਜੇਕਰ ਥਰਮਾਮੀਟਰ ਟੁੱਟ ਜਾਵੇ ਅਤੇ ਪਾਰਾ ਬਾਹਰ ਨਿਕਲ ਜਾਵੇ, ਤਾਂ ਇਹ ਹਵਾ ਵਿਚ ਇਵੈਪੋਰੇਟ ਹੋ ਸਕਦਾ ਹੈ ਤੇ ਯਾਤਰੀਆਂ ਲਈ ਗੰਭੀਰ ਸਿਹਤ ਖ਼ਤਰਾ ਪੈਦਾ ਕਰ ਸਕਦਾ ਹੈ।



ਜਹਾਜ਼ ਦੇ ਬੰਦ ਵਾਤਾਵਰਨ 'ਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਕਿਉਂਕਿ ਉੱਥੇ ਹਵਾ ਦੀ ਆਵਾਜਾਈ ਬਹੁਤ ਸੀਮਤ ਹੁੰਦੀ ਹੈ।

ਜਹਾਜ਼ ਵਿਚ ਪਾਰਾ ਹੋਣਾ ਸੁਰੱਖਿਆ ਦੇ ਲਿਹਾਜ਼ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।



ਪਾਰਾ ਹੋਰ ਧਾਤਾਂ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ, ਖਾਸ ਕਰਕੇ ਐਲੂਮੀਨੀਅਮ ਨਾਲ, ਜੋ ਹਵਾਈ ਜਹਾਜ਼ ਦੇ ਨਿਰਮਾਣ 'ਚ ਮੁੱਖ ਤੌਰ 'ਤੇ ਵਰਤਿਆ ਜਾਂਦਾ ਹੈ।

ਪਾਰੇ ਦੇ ਸੰਪਰਕ 'ਚ ਆਉਣ 'ਤੇ ਐਲੂਮੀਨੀਅਮ ਕਮਜ਼ੋਰ ਹੋ ਸਕਦਾ ਹੈ, ਜਿਸ ਨਾਲ ਜਹਾਜ਼ ਦੀ ਬਣਾਵਟ ਨੂੰ ਨੁਕਸਾਨ ਪਹੁੰਚ ਸਕਦਾ ਹੈ।



ਇਹ ਜਹਾਜ਼ ਦੀ ਸੁਰੱਖਿਆ ਤੇ ਯਾਤਰੀਆਂ ਲਈ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।

ਇਹ ਜਹਾਜ਼ ਦੀ ਸੁਰੱਖਿਆ ਤੇ ਯਾਤਰੀਆਂ ਲਈ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।

ਪਾਰੇ ਦੇ ਖਤਰਿਆਂ ਨੂੰ ਦੇਖਦੇ ਹੋਏ, ਜਹਾਜ਼ ਅਥਾਰਟੀ ਪਾਰੇ ਵਾਲੀਆਂ ਡਿਵਾਇਸਿਜ਼ ਨੂੰ ਜਹਾਜ਼ 'ਚ ਲੈ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਇਹ ਨਿਯਮ ਯਾਤਰੀਆਂ ਤੇ ਫਲਾਈਟ ਕਰੂ ਦੀ ਸੁਰੱਖਿਆ ਲਈ ਬਣਾਏ ਗਏ ਹਨ।