ਕਈ ਲੋਕਾਂ ਨੂੰ ਪੈਰ ਸੁੰਨ ਹੋਣ ਦੀ ਸਮੱਸਿਆ ਹੁੰਦੀ ਹੈ ਅਕਸਰ ਲਗਾਤਾਰ ਬੈਠਣ ਨਾਲ ਪੈਰ ਸੁੰਨ ਹੋ ਜਾਂਦਾ ਹੈ ਪੈਰ ਸੁੰਨ ਹੋਣ ਨਾਲ ਪੈਰ ਵਿੱਚ ਪਿਨ ਚੁਭਣ ਵਰਗਾ ਅਹਿਸਾਸ ਹੁੰਦਾ ਹੈ ਇਸ ਦਾ ਕਾਰਨ ਪੈਰ ਵਿੱਚ ਬਲੱਡ ਫਲੋਅ ਘੱਟ ਹੋਣਾ ਹੈ ਇਸ ਤੋਂ ਇਲਾਵਾ ਨਸਾਂ ‘ਤੇ ਜ਼ਿਆਦਾ ਪ੍ਰੈਸ਼ਰ ਪੈਣ ਨਾਲ ਵੀ ਹੋ ਸਕਦਾ ਹੈ ਲੰਮੇਂ ਸਮੇਂ ਤੱਕ ਪੈਰ ਸੁੰਨ ਹੋਣਾ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ ਇਹ ਸੈਂਟਰਲ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਲੀ ਸਥਿਤੀ ਐਮਐਸ ਦੇ ਕਾਰਨ ਵੀ ਹੋ ਸਕਦਾ ਹੈ ਇਸ ਦੇ ਹੋਰ ਕਾਰਨ ਸ਼ੂਗਰ, ਧਮਨੀ ਰੋਗ ਆਦਿ ਵੀ ਹੋ ਸਕਦੇ ਹਨ ਇਸ ਨੂੰ ਠੀਕ ਕਰਨ ਲਈ ਕੁੱਝ ਘਰੇਲੂ ਇਲਾਜ ਵਰਗੇ ਆਰਾਮ, ਬਰਫ਼ ਲਗਾਉਣਾ ਆਦਿ ਕਰ ਸਕਦੇ ਹਨ ਲੰਮੇਂ ਸਮੇਂ ਤੱਕ ਇਸ ਬਿਮਾਰੀ ਨੂੰ ਹੋਣ ‘ਤੇ ਤੁਰੰਤ ਡਾਕਟਰ ਨਾ ਦਿਖਾਓ