ਚਾਹ 'ਚ ਪਾਈ ਜਾਣ ਵਾਲੀ ਅਦਰਕ ਨਾਂ ਸਿਰਫ ਸਰਦੀ-ਜ਼ੁਕਾਮ ਤੋਂ ਬਚਾਉਂਦੀ ਹੈ ਸਗੋਂ ਇਸ ਦੇ ਰੈਗੂਲਰ ਸੇਵਨ ਨਾਲ ਤੁਸੀਂ ਬਹੁਤ ਆਸਾਨੀ ਨਾਲ ਮੋਟਾਪਾ ਘੱਟ ਕਰ ਸਕਦੇ ਹੋ।



ਅਦਰਕ ਵਿਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਭੁੱਖ ਨੂੰ ਕੰਟਰੋਲ ਕਰਕੇ ਭਾਰ ਘਟਾਉਣ ਵਿਚ ਮਦਦ ਕਰ ਸਕਦੇ ਹਨ।



ਅਦਰਕ ਦੇ ਰਸ 'ਚ ਨਿੰਬੂ ਦਾ ਰਸ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ



ਅਦਰਕ ਤੇ ਕਾਲੀ ਮਿਰਚ ਦਾ ਇਕੱਠੇ ਸੇਵਨ ਤੁਹਾਡੇ ਭਾਰ ਨੂੰ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।



ਗ੍ਰੀਨ ਟੀ ਤੇ ਅਦਰਕ ਨੂੰ ਇਕੱਠੇ ਮਿਲਾ ਕੇ ਪੀਓ ਤਾਂ ਭਾਰ ਜਲਦੀ ਘੱਟਦਾ ਹੈ।



ਸੇਬ ਦੇ ਸਿਰਕੇ ਨੂੰ ਅਦਰਕ ਦੇ ਰਸ ਨਾਲ ਮਿਲਾ ਕੇ ਪੀਣ ਨਾਲ ਵੀ ਭਾਰ ਘੱਟ ਕਰਨ ਵਿਚ ਫਾਇਦਾ ਮਿਲਦਾ ਹੈ।



ਅਦਰਕ ਵਿਚ ਐੱਚਡੀਐੱਲ ਯਾਨੀ ਗੁਡ ਕੋਲੈਸਟ੍ਰੋਲ ਨੂੰ ਵਧਾਉਣ ਦਾ ਗੁਣ ਮੌਜੂਦ ਹੁੰਦਾ ਹੈ। ਇਹ ਕਮਰ ‘ਤੇ ਜੰਮੀ ਵਾਧੂ ਚਰਬੀ ਨੂੰ ਘੱਟ ਕਰਨ ਵਿਚ ਅਸਰਦਾਰ ਹੋ ਸਕਦਾ ਹੈ।