ਹਿਮਾਂਸ਼ੀ ਖੁਰਾਣਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ ਹਿਮਾਂਸ਼ੀ ਖੁਰਾਣਾ ਪੰਜਾਬ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ ਅਦਾਕਾਰਾ ਹੋਣ ਦੇ ਨਾਲ-ਨਾਲ ਹਿਮਾਂਸ਼ੀ ਇੱਕ ਚੰਗੀ ਗਾਇਕਾ ਵੀ ਹੈ ਅਦਾਕਾਰਾ ਨੂੰ ਪੰਜਾਬ ਦੀ 'ਐਸ਼ਵਰਿਆ ਰਾਏ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ਦੇ ਘਰ ਤੋਂ ਹਿੰਦੀ ਇੰਡਸਟਰੀ 'ਚ ਵੀ ਕਾਫੀ ਪਛਾਣ ਬਣਾਈ ਸੀ ਅਦਾਕਾਰਾ ਜਦੋਂ ਬਿੱਗ ਬੌਸ ਦੇ ਘਰ ਪਹੁੰਚੀ ਸੀ ਤਾਂ ਲੋਕ ਉਸਦੀ ਖੂਬਸੂਰਤੀ ਦੇ ਦੀਵਾਨੇ ਹੋ ਗਈ ਸੀ ਸ਼ੋਅ 'ਚ ਉਸ ਦਾ ਸਫਰ ਬਹੁਤ ਮਜ਼ੇਦਾਰ ਰਿਹਾ, ਉਸ ਨੂੰ ਬਿੱਗ ਬੌਸ ਦੇ ਘਰ ਵਿੱਚ ਸੱਚਾ ਪਿਆਰ ਵੀ ਮਿਲਿਆ ਆਸਿਮ ਰਿਆਜ਼ ਨੂੰ ਮਿਲਣ ਤੋਂ ਬਾਅਦ ਹਿਮਾਂਸ਼ੀ ਦੀ ਮੰਗਣੀ ਟੁੱਟ ਗਈ ਸੀ ਹਾਲਾਂਕਿ ਆਸਿਮ ਤੇ ਹਿਮਾਂਸ਼ੀ ਦੋਵੇਂ ਇੱਕ-ਦੂਜੇ ਦਾ ਸਾਥ ਪਾ ਕੇ ਕਾਫੀ ਖੁਸ਼ ਹਨ ਅਦਾਕਾਰਾ 'ਸਾਡਾ ਹੱਕ', 'ਲੇਦਰ ਲਾਈਫ', '2 ਬੋਲ' ਅਤੇ 'ਅਫ਼ਸਰ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ