ਜੱਸੀ ਗਿੱਲ ਅੱਜ 34ਵਾਂ ਜਨਮਦਿਨ ਮਨਾ ਰਹੇ ਹਨ ਜੱਸੀ ਨੇ 2013 'ਚ ਗੀਤਾਂ ਦੀ ਦੁਨੀਆ 'ਚ ਕਦਮ ਰੱਖਦੇ ਹੋਏ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ ਪਹਿਲਾ ਗੀਤ 'ਲੈਂਸਰ' ਸੁਪਰਹਿੱਟ ਹੋਇਆ, ਇਸ ਤੋਂ ਬਾਅਦ ਜੱਸੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਉਸ ਨੇ 'ਬਾਪੂ ਜ਼ਮੀਨਦਾਰ', 'ਲਾਦੇਨ', 'ਗਬਰੂ' ਤੇ 'ਨਖਰੇ' ਵਰਗੇ ਕਈ ਸੁਪਰਹਿੱਟ ਗੀਤ ਦਿੱਤੇ ਪੰਜਾਬੀ ਗਾਇਕ ਜੱਸੀ ਗਿੱਲ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਬਹੁਤ ਮਸ਼ਹੂਰ ਹੈ ਉਹ ਹੁਣ ਤੱਕ 'ਹੈਪੀ ਭਾਗ ਜਾਏਗੀ' ਅਤੇ 'ਪੰਗਾ' 'ਚ ਨਜ਼ਰ ਆ ਚੁੱਕੇ ਹਨ ਗਾਇਕੀ ਦੇ ਕਰੀਅਰ ਤੋਂ ਪਹਿਲਾਂ ਉਨ੍ਹਾਂ ਨੂੰ 3 ਸਾਲ ਤੱਕ ਸੰਘਰਸ਼ ਕਰਨਾ ਪਿਆ ਸੀ ਦੱਸ ਦੇਈਏ ਕਿ ਜੱਸੀ ਗਿੱਲ ਦਾ ਵਿਆਹ ਰੁਪਿੰਦਰ ਕੌਰ ਨਾਂ ਦੀ ਲੜਕੀ ਨਾਲ ਹੋਇਆ ਹੈ ਰੁਪਿੰਦਰ ਤੇ ਜੱਸੀ ਇੱਕ ਕਾਲਜ 'ਚ ਇਕੱਠੇ ਪੜ੍ਹਦੇ ਸਨ ਤੇ ਉਥੋਂ ਹੀ ਉਨ੍ਹਾਂ ਦਾ ਅਫੇਅਰ ਸ਼ੁਰੂ ਹੋ ਗਿਆ ਸੀ ਉਸਦੀ ਧੀ ਦਾ ਨਾਮ ਰੁਜਸ ਹੈ ਜੋ ਉਸਦੇ ਅਤੇ ਉਸਦੀ ਪਤਨੀ ਦੇ ਨਾਮ ਦਾ ਸੁਮੇਲ ਹੈ