ਵਾਮਿਕਾ ਗੱਬੀ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ ਅਦਾਕਾਰਾ ਦੇ ਜਨਮਦਿਨ 'ਤੇ ਜਾਣਦੇ ਹਾਂ ਉਸ ਨਾਲ ਜੁੜੀਆਂ ਕੁਝ ਖਾਸ ਗੱਲਾਂ ਵਾਮਿਕਾ ਗੱਬੀ ਦੇ ਪਿਤਾ ਗੋਵਰਧਨ ਗੱਬੀ ਇੱਕ ਲੇਖਕ ਹਨ ਵਾਮਿਕਾ ਗੱਬੀ ਨੇ 2007 ਦੀ ਫਿਲਮ 'ਜਬ ਵੀ ਮੈਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਵਾਮਿਕਾ ਨੂੰ ਪਹਿਲੀ ਵੱਡੀ ਸਫਲਤਾ 2013 ਦੀ ਫਿਲਮ 'ਤੂ ਮੇਰਾ 22 ਮੈਂ ਤੇਰਾ 22' ਨਾਲ ਮਿਲੀ ਇਸ ਫਿਲਮ 'ਚ ਉਨ੍ਹਾਂ ਨਾਲ ਗਾਇਕ ਯੋ ਯੋ ਹਨੀ ਸਿੰਘ ਤੇ ਅਮਰਿੰਦਰ ਗਿੱਲ ਮੁੱਖ ਭੂਮਿਕਾਵਾਂ 'ਚ ਸਨ ਉਸਨੇ 'ਨਿੱਕਾ ਜੈਲਦਾਰ 2', 'ਪਰਹੁਣਾ', 'ਦਿਲ ਦੀਆ ਗਲਾਂ' ਸਮੇਤ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਉਸਨੇ ਹਿੰਦੀ ਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਮਲਿਆਲਮ, ਤਾਮਿਲ ਤੇ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ ਵਾਮਿਕਾ ਨੇ ਟੀਨਏਜ਼ ਰੁਮਾਂਸ 'ਤੇ ਆਧਾਰਿਤ ਫਿਲਮ 'ਸਿਕਸਟੀਨ' 'ਚ ਮੁੱਖ ਭੂਮਿਕਾ ਨਿਭਾਈ ਸੀ ਉਹ ਫਿਲਮ '83' ਅਤੇ ਸੀਰੀਜ਼ 'ਮਾਈ' ਅਤੇ 'ਮਾਡਰਨ ਲਵ ਮੁੰਬਈ' 'ਚ ਨਜ਼ਰ ਆ ਚੁੱਕੀ ਹੈ