ਹਾਰਦਿਕ ਪੰਡਯਾ ਨੇ ਜ਼ਿੰਬਾਬਵੇ ਸੀਰੀਜ਼ ਤੋਂ ਮਿਲੇ ਬ੍ਰੇਕ ਦਾ ਪੂਰਾ ਆਨੰਦ ਲਿਆ। ਉਨ੍ਹਾਂ ਨੇ ਇਹ ਛੁੱਟੀ ਆਪਣੀ ਪਤਨੀ ਨਤਾਸ਼ਾ ਨਾਲ ਗ੍ਰੀਸ 'ਚ ਮਨਾਈਆਂ।

ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਇਹ ਜੋੜਾ ਛੁੱਟੀਆਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।

ਵੈਸਟਇੰਡੀਜ਼ ਦੌਰੇ ਤੋਂ ਬਾਅਦ ਹਾਰਦਿਕ ਪੰਡਯਾ ਆਪਣੀ ਪਤਨੀ ਅਤੇ ਬੇਟੇ ਨਾਲ ਗ੍ਰੀਸ 'ਚ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਗਏ। ਇੱਥੇ ਇਸ ਜੋੜੇ ਨੇ ਚੰਗਾ ਸਮਾਂ ਬਿਤਾਇਆ।

ਹਾਰਦਿਕ ਪੰਡਯਾ IPL 2022 ਤੋਂ ਬਾਅਦ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਉਹ 27 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਵੀ ਹਿੱਸਾ ਹੈ। ਅਜਿਹੇ 'ਚ ਬੀਸੀਸੀਆਈ ਨੇ ਉਨ੍ਹਾਂ ਨੂੰ ਜ਼ਿੰਬਾਬਵੇ ਦੌਰੇ ਤੋਂ ਆਰਾਮ ਦਿੱਤਾ ਸੀ।

ਹਾਰਦਿਕ ਪੰਡਯਾ ਪਿਛਲੇ ਸਾਲ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ IPL ਤੋਂ ਸਿੱਧੇ ਕ੍ਰਿਕਟ ਦੇ ਮੈਦਾਨ 'ਚ ਪਰਤੇ ਸਨ। IPL 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਹ ਟੀਮ ਇੰਡੀਆ ਦੇ ਪਲਾਨ ਦਾ ਖਾਸ ਹਿੱਸਾ ਬਣ ਗਏ ਹਨ।

ਇਹ ਤਸਵੀਰਾਂ ਹਾਰਦਿਕ ਪੰਡਯਾ ਦੀ ਪਤਨੀ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸੀ ਜੋ ਹੁਣ ਕਾਫੀ ਵਾਇਰਲ ਹੋ ਰਹੀਆਂ ਹਨ।

ਇਸ ਛੁੱਟੀ 'ਤੇ ਨਤਾਸ਼ਾ ਦੇ ਮਾਤਾ-ਪਿਤਾ ਵੀ ਨਾਲ ਸਨ। ਨਤਾਸ਼ਾ ਨੇ ਆਪਣੀ ਪਰਿਵਾਰਕ ਫੋਟੋ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਨਤਾਸ਼ਾ ਅਤੇ ਹਾਰਦਿਕ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ। ਵਿਆਹ ਦੇ ਇੱਕ ਸਾਲ ਦੇ ਅੰਦਰ ਹੀ ਦੋਵੇਂ ਮਾਤਾ-ਪਿਤਾ ਬਣ ਗਏ ਸਨ।

ਨਤਾਸ਼ਾ ਇੱਕ ਸਰਬੀਅਨ ਮਾਡਲ ਹੈ। ਉਹ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹੈ। ਹਾਰਦਿਕ ਨੇ ਨਤਾਸ਼ਾ ਨੂੰ ਸਮੁੰਦਰ ਦੇ ਵਿਚਕਾਰ ਵਿਆਹ ਲਈ ਪ੍ਰਪੋਜ਼ ਕੀਤਾ ਸੀ।