ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ ਹਰਸ਼ਦੀਪ ਕੌਰ ਦਾ ਜਨਮ 16 ਦਸੰਬਰ 1986 ਨੂੰ ਦਿੱਲੀ ਵਿੱਚ ਹੋਇਆ ਸੀ ਹਰਸ਼ਦੀਪ ਕੌਰ ਦੇ ਪਿਤਾ ਸਵਿੰਦਰ ਸਿੰਘ ਦੀ ਦਿੱਲੀ ਵਿੱਚ ਸੰਗੀਤਕ ਸਾਜ਼ਾਂ ਦੀ ਦੁਕਾਨ ਹੈ ਹਰਸ਼ਦੀਪ ਨੇ ਮਹਿਜ਼ 6 ਸਾਲ ਦੀ ਉਮਰ ਤੋਂ ਹੀ ਗਾਇਕੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਉਸ ਨੇ ਤੇਜਪਾਲ ਸਿੰਘ ਤੋਂ ਸ਼ਾਸਤਰੀ ਸੰਗੀਤ ਸਿੱਖਿਆ ਹਰਸ਼ਦੀਪ ਕੌਰ ਨੂੰ ਕਲਾਸੀਕਲ ਦੇ ਨਾਲ-ਨਾਲ ਪੱਛਮੀ ਸੰਗੀਤ ਵਿੱਚ ਵੀ ਮੁਹਾਰਤ ਹਾਸਲ ਹੈ ਉਸਨੇ ਦਿੱਲੀ ਸੰਗੀਤ ਥੀਏਟਰ ਤੋਂ ਪੱਛਮੀ ਸੰਗੀਤ ਦੀ ਸਿਖਲਾਈ ਲਈ ਹੈ ਹਰਸ਼ਦੀਪ ਨੂੰ ਪਹਿਲੀ ਵਾਰ ਐਮਟੀਵੀ ਦੇ ਇੱਕ ਮੁਕਾਬਲੇ ਵਿੱਚ ਦੇਖਿਆ ਗਿਆ ਸੀ ਹਰਸ਼ਦੀਪ ਨੇ 2008 'ਚ 'ਜੂਨੋਂ ਕੁਛ ਕਰ ਦਿਖਨੇ ਕਾ' ਵਿੱਚ ਵੀ ਜਿੱਤੀ ਦਰਜ਼ ਕੀਤੀ ਸੀ ਹਰਸ਼ਦੀਪ ਨੇ ਕਈ ਸੂਫੀ ਗੀਤਾਂ ਨੂੰ ਆਵਾਜ਼ ਦਿੱਤੀ ਹੈ, ਜਿਸ ਕਾਰਨ ਉਸ ਨੂੰ 'ਸੂਫੀ ਦੀ ਸੁਲਤਾਨਾ' ਵੀ ਕਿਹਾ ਜਾਂਦਾ ਹੈ