ਗੰਨੇ ਦਾ ਰਸ ਕੈਲਸ਼ੀਅਮ, ਕਰੋਮੀਅਮ, ਕੋਬਾਲਟ, ਕਾਪਰ, ਮੈਗਨੀਸ਼ੀਅਮ, ਮੈਗਜ਼ੀਨ, ਫਾਸਫੋਰਸ ਪੋਟਾਸ਼ੀਅਮ ਤੇ ਜ਼ਿੰਕ ਭਰਪੂਰ ਹੁੰਦਾ ਹੈ।

ਡੱਬਾਬੰਦ ਜੂਸ ਪੀਣ ਤੋਂ ਬਿਹਤਰ ਹੈ ਕਿ ਰੋਜ਼ਾਨਾ ਇੱਕ ਗਲਾਸ ਗੰਨੇ ਦਾ ਤਾਜ਼ਾ ਜੂਸ ਪੀਤਾ ਜਾਏ।

ਗੰਨੇ ਦਾ ਰਸ ਪੀਣ ਨਾਲ ਸਰੀਰ 'ਚ ਕੈਂਸਰ ਦੇ ਵਾਇਰਸ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਔਰਤਾਂ 'ਚ ਸਭ ਤੋਂ ਵਧੇਰੇ ਹੋਣ ਵਾਲੇ ਬ੍ਰੈਸਟ ਅਤੇ ਮਰਦਾਂ ਦੇ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ।

ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੀ ਮਿਠਾਸ ਦਾ ਕਾਰਨ ਨੈਚੂਰਲ ਸ਼ੂਗਰ ਹੈ, ਜੋ ਗਲਾਈਸੈਮਿਕ ਇੰਡੈੱਕਸ ਦੇ ਨਾਲ ਹੀ ਬਲੱਡ 'ਚ ਗੁਲੂਕੋਸ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ

ਗੰਨੇ ਦਾ ਰਸ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ।

ਗੰਨੇ ਦੇ ਜੂਸ 'ਚ ਪੋਟਾਸ਼ੀਅਮ ਦੀ ਮਾਤਰਾ ਪਾਚਨ ਸ਼ਕਤੀ ਨੂੰ ਸਹੀ ਰੱਖਣ 'ਚ ਸਹਾਇਕ ਹੈ।

ਪੇਟ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਉਸ ਨੂੰ ਕੈਂਸਰ, ਗੈੱਸ, ਬਦਹਜ਼ਮੀ, ਪੇਟ ਦੀ ਜਲਨ ਅਤੇ ਮਰੋੜ ਆਦਿ ਤੋਂ ਵੀ ਦੂਰ ਰੱਖਦਾ ਹੈ।

ਸਾਹਾਂ ਦੀ ਦੁਰਗੰਧ ਜਾਂ ਮਸੂੜ੍ਹਿਆਂ ਦਾ ਦਰਦ ਜਾਂ ਫਿਰ ਦੰਦਾਂ ਸੰਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਕਾਰਗਰ ਹੈ।


ਗੰਨੇ ਦਾ ਰਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਨਾਲ ਲੜ ਕੇ ਸਰੀਰ ਦੀ ਪ੍ਰਤਿਰੋਧ ਪ੍ਰਣਾਲੀ ਨੂੰ ਸਹੀ ਰੱਖਦਾ ਹੈ।


ਲਿਵਰ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਬਿਲਰੂਬਿਨ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਪੀਲੀਏ ਦੇ ਮਰੀਜ਼ ਨੂੰ ਡਾਕਟਰ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ।