ਸਰਦੀਆਂ ਦੇ ਆਉਂਦੇ ਹੀ ਖੁਰਾਕ ਅਤੇ ਜੀਵਨਸ਼ੈਲੀ 'ਚ ਬਦਲਾਅ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਜੋਖ਼ਮ ਵੱਧ ਜਾਂਦਾ ਹੈ। ਹਾਈ ਬੀਪੀ ਦਿਲ ਦੀਆਂ ਬੀਮਾਰੀਆਂ ਅਤੇ ਬ੍ਰੇਨ ਸਟਰੋਕ ਦਾ ਮੁੱਖ ਕਾਰਣ ਬਣ ਸਕਦਾ ਹੈ।

ਦਿੱਲੀ AIIMS ਦੇ ਮੈਡੀਸਨ ਵਿਭਾਗ ਦੇ ਡਾ. ਨੀਰਜ ਨਿਸ਼ਚਲ ਅਨੁਸਾਰ, ਸਰਦੀਆਂ 'ਚ ਕੁਝ ਖਾਸ ਸੁਪਰਫੂਡ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ ਕਿ ਸਹੀ ਡਾਇਟ ਨਾਲ ਕਿਸੇ ਵੀ ਮੌਸਮ ਵਿੱਚ ਬੀਪੀ ਕਾਬੂ 'ਚ ਰਹਿ ਸਕਦਾ ਹੈ।

ਸਰਦੀਆਂ 'ਚ ਪਾਲਕ ਖਾਣਾ ਬਹੁਤ ਫਾਇਦੇਮੰਦ ਹੈ। ਇੱਕ ਰਿਸਰਚ ਵਿੱਚ ਲੋਕਾਂ ਨੂੰ ਰੋਜ਼ 150 ਗ੍ਰਾਮ ਪਾਲਕ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦਾ ਹਾਈ ਬੀਪੀ ਕਾਬੂ 'ਚ ਰਹਿਆ।

ਪਾਲਕ ਵਿੱਚ ਨਾਈਟਰੇਟ, ਐਂਟੀਓਕਸੀਡੈਂਟ, ਪੋਟੈਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਬਹੁਤ ਲਾਹੇਵੰਦ ਹਨ।

ਸਰਦੀਆਂ ਵਿੱਚ ਗਾਜਰ ਸਭ ਤੋਂ ਪੌਸ਼ਟਿਕ ਅਤੇ ਮਨਪਸੰਦ ਸਬਜ਼ੀ ਹੈ। 2023 ਦੀ ਇਕ ਸਟਡੀ ਮੁਤਾਬਕ, ਰੋਜ਼ 100 ਗ੍ਰਾਮ ਗਾਜਰ ਖਾਣ ਨਾਲ ਹਾਈ ਬੀਪੀ ਦਾ ਖਤਰਾ 10% ਤੱਕ ਘਟ ਸਕਦਾ ਹੈ।

ਡਾ. ਨਿਸ਼ਚਲ ਮੁਤਾਬਕ, ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਡਰਾਈ ਫਰੂਟ ਅਤੇ ਬੀਜ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰਨੇ ਚਾਹੀਦੇ ਹਨ।

ਇਸ ਵਿੱਚ ਕੱਦੂ ਦੇ ਬੀਜ, ਅਲਸੀ, ਚੀਆ ਬੀਜ, ਪਿਸਤਾ, ਅਖਰੋਟ ਅਤੇ ਬਾਦਾਮ ਸ਼ਾਮਿਲ ਹਨ, ਜੋ ਸਿਹਤ ਲਈ ਬਹੁਤ ਲਾਹੇਵੰਦ ਹਨ।

ਅੰਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਹਨ।

ਅਮਰੀਕਾ 'ਚ 2,349 ਬਾਲਗਾਂ ’ਤੇ ਕੀਤੀ 2023 ਦੀ ਸਟਡੀ 'ਚ ਪਤਾ ਲੱਗਿਆ ਕਿ ਜੋ ਲੋਕ ਹਫ਼ਤੇ 'ਚ 5 ਜਾਂ ਇਸ ਤੋਂ ਵੱਧ ਅੰਡੇ ਖਾਂਦੇ ਹਨ, ਉਨ੍ਹਾਂ ਦਾ ਬੀਪੀ ਉਨ੍ਹਾਂ ਲੋਕਾਂ ਨਾਲੋਂ 2.5 mmHg ਘੱਟ ਪਾਇਆ ਗਿਆ, ਜੋ ਹਫ਼ਤੇ 'ਚ ਅੱਧਾ ਅੰਡਾ ਵੀ ਨਹੀਂ ਖਾਂਦੇ।