CDSCO ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕੁਝ ਦਵਾਈਆਂ ਦਾ ਖੁਲਾਸਾ ਕੀਤਾ ਹੈ ਜੋ ਆਮ ਤੌਰ 'ਤੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਹਾਲਾਂਕਿ, ਇਹ ਦਵਾਈਆਂ ਗੁਣਵੱਤਾ ਜਾਂਚ ਵਿੱਚ ਅਸਫਲ ਰਹੀਆਂ ਹਨ। ਇਹਨਾਂ 'ਚ ਕੁਝ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ 'ਤੇ ਲੋਕ ਵਰਤਦੇ ਹਨ। ਇਨ੍ਹਾਂ ਵਿੱਚ ਪੈਰਾਸੀਟਾਮੋਲ, ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਸ਼ਾਮਲ ਹਨ। CDSCO ਦੁਆਰਾ ਫੇਲ ਘੋਸ਼ਿਤ ਕੀਤੀਆਂ ਗਈਆਂ ਦਵਾਈਆਂ ਵਿੱਚ ਪੈਂਟੋਸੀਡ ਟੈਬਲੇਟ ਵੀ ਸ਼ਾਮਲ ਹੈ। ਇਹ ਦਵਾਈ ਐਸਿਡ ਰਿਫਲਕਸ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਦਵਾਈ ਸਨ ਫਾਰਮਾ ਕੰਪਨੀ ਦੁਆਰਾ ਬਣਾਈ ਗਈ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਗੁਣਵੱਤਾ ਜਾਂਚ ਤੋਂ ਪਾਸ ਨਹੀਂ ਹੋਈਆਂ ਹਨ। ਇਸ ਦੇ ਨਾਲ ਹੀ ਸ਼ੈਲਕਲ ਅਤੇ ਪਲਮੋਸਿਲ ਟੀਕੇ ਵੀ ਗੁਣਵੱਤਾ ਜਾਂਚ ਵਿੱਚ ਫੇਲ ਹੋਏ ਹਨ। ਐਲਕੇਮ ਹੈਲਥ ਸਾਇੰਸ ਦੀ ਐਂਟੀਬਾਇਓਟਿਕ ਕਲੈਵਮ 625 ਵੀ ਡਰੱਗ ਟੈਸਟਿੰਗ ਵਿੱਚ ਅਸਫਲ ਰਹੀ। ਸੀਡੀਐਸਸੀਓ ਨੇ ਨਕਲੀ, ਮਿਲਾਵਟੀ ਅਤੇ ਗਲਤ ਬ੍ਰਾਂਡ ਵਾਲੀਆਂ ਦਵਾਈਆਂ, ਮੈਡੀਕਲ ਉਪਕਰਨਾਂ, ਟੀਕਿਆਂ ਅਤੇ ਕਾਸਮੈਟਿਕਸ ਦੀ ਸੂਚੀ ਜਾਰੀ ਕੀਤੀ ਹੈ।