ਬਦਾਮ ਇੱਕ ਸੁਪਰ ਫੂਡ ਹੈ। ਰੋਜ਼ਾਨਾ ਬਦਾਮ ਖਾਣ ਨਾਲ ਪਾਚਨ, ਮੁਹਾਂਸੇ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਬਦਾਮ ਵਿੱਚ ਓਮੇਗਾ-3 ਹੁੰਦਾ ਹੈ, ਜੋ ਚੰਗੇ ਕੋਲੈਸਟ੍ਰਾਲ ਲਈ ਜ਼ਰੂਰੀ ਹੁੰਦਾ ਹੈ।

ਜੇਕਰ ਅਸੀਂ ਲਗਾਤਾਰ 7 ਦਿਨਾਂ ਤੱਕ ਰੋਜ਼ਾਨਾ ਬਦਾਮ ਖਾਂਦੇ ਹਾਂ ਤਾਂ ਸਾਨੂੰ ਇਹ 7 ਹੈਰਾਨੀਜਨਕ ਫਾਇਦੇ ਮਿਲਣਗੇ।

ਬਦਾਮ ਸਾਡੀ ਖੁਰਾਕ 'ਚ ਫਾਈਬਰ ਦਾ ਇੱਕ ਚੰਗਾ ਸਰੋਤ ਹੋ ਸਕਦਾ ਹੈ, ਜੋ ਪਾਚਨ ਵਿੱਚ ਸਹਾਇਤਾ ਕਰਦਾ ਹੈ ਅਤੇ ਅੰਤੜੀਆਂ ਦੀ ਸਿਹਤ ਨੂੰ ਵਧਾਵਾ ਦਿੰਦਾ ਹੈ।



ਬਦਾਮ 'ਚ ਸਿਹਤਮੰਦ ਮੋਨੋਅਨਸੈਚੁਰੇਟਿਡ ਚਰਬੀ ਹੁੰਦੀ ਹੈ, ਜੋ ਐਲਡੀਐਲ (ਮਾੜੇ ਕੋਲੇਸਟ੍ਰੋਲ) ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

ਬਦਾਮ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਸ ਵਿੱਚ ਮੈਗਨੀਸ਼ੀਅਮ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ



ਬਦਾਮ ਖਾਸ ਕਰਕੇ ਟਾਈਪ 2 ਸ਼ੂਗਰ ਵਾਲੇ ਲੋਕਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ।



ਬਦਾਮ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਾਡੀ ਬੋਧਾਤਮਕ ਕਾਰਜਸ਼ੀਲਤਾ ਨੂੰ ਬਿਹਤਰ ਰੱਖਦੇ ਹਨ।



ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ ਦੀ ਕਾਰਜਸ਼ੀਲਤਾ ਵਧਦੀ ਹੈ।

ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ ਦੀ ਕਾਰਜਸ਼ੀਲਤਾ ਵਧਦੀ ਹੈ।

ਹਾਲਾਂਕਿ ਬਦਾਮ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ ਪਰ ਇਸ 'ਚ ਮੌਜੂਦ ਹਾਈ ਫਾਈਬਰ ਅਤੇ ਪ੍ਰੋਟੀਨ ਤੁਹਾਡੀ ਭੁੱਖ ਨੂੰ ਮਿਟਾਉਣ 'ਚ ਮਦਦ ਕਰਦੇ ਹਨ, ਜਿਸ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਬਦਾਮ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦਾ ਹੈ।



ਹਾਲਾਂਕਿ ਅਸੀਂ ਬਦਾਮ ਨੂੰ ਜਿਵੇਂ ਵੀ ਖਾ ਸਕਦੇ ਹਾਂ, ਪਰ ਇਸ ਦੇ ਪੂਰੇ ਪੋਸ਼ਣ ਲਈ ਤੁਹਾਨੂੰ ਇਨ੍ਹਾਂ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ। ਜਿਸ ਨਾਲ ਸਿਹਤ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ।