ਸਾਵਧਾਨ! ਜੇਕਰ ਤੁਸੀਂ ਵੀ ਬਾਹਰੋਂ ਆ ਕੇ ਨਾਲ ਦੀ ਨਾਲ ਨਹਾਉਂਦੇ ਹੋ ਤਾਂ ਕਰਨਾ ਪੈ ਸਕਦਾ ਹੈ ਇਹਨਾਂ ਸਮੱਸਿਆਵਾਂ ਦਾ ਸਾਹਮਣਾ



ਤੁਸੀਂ ਸਵੇਰੇ ਇਸ਼ਨਾਨ ਕਰਕੇ ਘਰੋਂ ਬਾਹਰ ਨਿਕਲਦੇ ਹੋ। ਪਰ ਗਰਮੀ ਤੇ ਪਸੀਨੇ ਕਾਰਨ ਜਲਣ ਮਹਿਸੂਸ ਹੁੰਦੀ ਹੈ। ਅਜਿਹੇ 'ਚ ਲੋਕ ਘਰ ਪਹੁੰਚ ਕੇ ਦੁਬਾਰਾ ਨਹਾਉਣਾ ਪਸੰਦ ਕਰਦੇ ਹਨ।



ਪਰ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ, ਆਓ ਜਾਣਦੇ ਹਾਂ ਇਸ ਬਾਰੇ



ਆਰਐੱਮਐੱਲ ਹਸਪਤਾਲ ਦੇ ਡਾਕਟਰ ਅੰਕਿਤ ਕੁਮਾਰ ਦਾ ਕਹਿਣਾ ਹੈ ਕਿ ਤੇਜ਼ ਗਰਮੀ ਕਾਰਨ ਸਰੀਰ ਦਾ ਤਾਪਮਾਨ ਜ਼ਿਆਦਾ ਰਹਿੰਦਾ ਹੈ



ਅਜਿਹੇ 'ਚ ਜਦੋਂ ਅਸੀਂ ਗਰਮੀ ਕਾਰਨ ਘਰ ਪਹੁੰਚਦੇ ਹੀ ਅਚਾਨਕ ਨਹਾ ਲੈਂਦੇ ਹਾਂ ਤਾਂ ਸਰੀਰ ਦਾ ਤਾਪਮਾਨ ਬਦਲਣਾ ਸ਼ੁਰੂ ਹੋ ਜਾਂਦਾ ਹੈ



ਗਰਮੀ ਅਤੇ ਠੰਡ ਦੇ ਕਾਰਨ ਕਈ ਤਰ੍ਹਾਂ ਦੇ ਇਨਫੈਕਸ਼ਨ ਹੋ ਸਕਦੇ ਹਨ, ਇਸ ਨਾਲ ਗਲੇ 'ਚ ਖਰਾਸ਼ ਅਤੇ ਜ਼ੁਕਾਮ ਦਾ ਖਤਰਾ ਵੱਧ ਸਕਦਾ ਹੈ



ਵਾਰ-ਵਾਰ ਨਹਾਉਣ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਇਸ ਨਾਲ ਚਮੜੀ 'ਚ ਮੌਜੂਦ ਕੁਦਰਤੀ ਤੇਲ ਘੱਟ ਜਾਂਦਾ ਹੈ



ਜ਼ਿਆਦਾਤਰ ਲੋਕ ਠੰਡਾ ਜਾਂ ਬਰਫ ਵਾਲਾ ਪਾਣੀ ਪੀਣ ਦੀ ਗਲਤੀ ਕਰਦੇ ਹਨ। ਕਿਉਂਕਿ ਬਾਹਰੋਂ ਆਉਣ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ



ਤੇਜ਼ ਧੁੱਪ ਤੋਂ ਬਾਅਦ ਏਸੀ ਕਮਰੇ ਵਿੱਚ ਬੈਠਣ ਤੋਂ ਬਚੋ



ਇਸ ਕਾਰਨ ਤੁਹਾਨੂੰ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ