ਪਿਛਲੇ ਕੁਝ ਮਹੀਨਿਆਂ ਤੋਂ ਰਾਜਧਾਨੀ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਗੰਭੀਰ ਤੇ ਬੇਹੱਦ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ।

AQI 400 ਜਾਂ ਇਸ ਤੋਂ ਵੱਧ 'ਤੇ ਰਹਿਣਾ ਕਈ ਤਰੀਕਿਆਂ ਨਾਲ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ।

ਹਵਾ ਪ੍ਰਦੂਸ਼ਣ ਤੇ ਇਸ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨਾਲ ਸਬੰਧਤ ਇੱਕ ਅਧਿਐਨ ਦੀ ਰਿਪੋਰਟ ਕਾਫੀ ਡਰਾਉਣੀ ਹੈ।



ਕੋਲਾਬੋਰੇਸ਼ਨ ਫਾਰ ਏਅਰ ਪਲੂਸ਼ਨ ਐਂਡ ਹੈਲਥ ਇਫੈਕਟਸ ਰਿਸਰਚ ਇੰਡੀਆ ਦੁਆਰਾ ਸਾਲ 2023 ਦੇ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਵੱਧ ਰਹੇ ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਵਿੱਚ ਗੰਭੀਰ ਬਿਮਾਰੀਆਂ ਤੇ ਮੌਤ ਦਰ ਵਿੱਚ ਭਾਰੀ ਵਾਧਾ ਹੋਇਆ ਹੈ।

ਦਿੱਲੀ ਵਿੱਚ 2019 ਵਿੱਚ ਬਾਹਰੀ ਹਵਾ ਪ੍ਰਦੂਸ਼ਣ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ। ਇਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਵਿੱਚ ਵੀ ਬੱਚਿਆਂ ਦੀ ਮੌਤ ਦਰ ਕਾਫੀ ਜ਼ਿਆਦਾ ਰਹੀ।



ਮੀਡੀਆ ਰਿਪੋਰਟਾਂ ਮੁਤਾਬਕ ਇਹ ਅੰਕੜੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਸਬੰਧਤ ਪਿਛਲੀ ਖੋਜ ਤੇ ਅਨੁਮਾਨ ਮਾਡਲਾਂ 'ਤੇ ਆਧਾਰਤ ਹਨ।



ਇਸ ਰਿਪੋਰਟ ਨੂੰ ਅਜੇ ਤੱਕ ਜਨਤਕ ਖੇਤਰ ਵਿੱਚ ਨਹੀਂ ਰੱਖਿਆ ਗਿਆ।



ਰਿਪੋਰਟ ਅਨੁਸਾਰ ਇਕੱਲੇ 2019 ਵਿੱਚ ਬਾਹਰੀ ਸਰੋਤਾਂ ਦੁਆਰਾ ਪੈਦਾ ਹੋਏ ਪ੍ਰਦੂਸ਼ਣ ਤੇ ਹਵਾ 'ਚ ਵਧੇ ਹੋਏ ਪੀਐਮ 2.5 ਦੇ ਨਾਲ-ਨਾਲ ਖਾਣਾ ਪਕਾਉਣ ਲਈ ਠੋਸ ਬਾਲਣ ਦੀ ਵਰਤੋਂ ਕਾਰਨ ਭਾਰਤ ਵਿੱਚ 16 ਲੱਖ ਤੋਂ ਵੱਧ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ 1.5 ਲੱਖ ਤੋਂ ਵੱਧ ਮੌਤਾਂ 14 ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਬੰਧਤ ਸਨ।

ਹਵਾ ਪ੍ਰਦੂਸ਼ਣ ਨੂੰ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਤੀਜਾ ਸਭ ਤੋਂ ਵੱਡਾ ਜੋਖਮ ਕਾਰਕ ਦੱਸਿਆ ਗਿਆ ਹੈ।



ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇੰਨਾ ਹੀ ਨਹੀਂ ਇਸ ਦੇ ਮਾੜੇ ਪ੍ਰਭਾਵ ਉਨ੍ਹਾਂ ਦੇ ਪੂਰੇ ਜੀਵਨ ਕਾਲ 'ਤੇ ਵੀ ਪੈ ਸਕਦੇ ਹਨ।