ਸਰਦੀਆਂ ‘ਚ ਅੱਡੀਆਂ ਫੱਟਣਾ ਆਮ ਹੈ। ਚਮੜੀ ਸੁੱਕਣ ਕਾਰਨ ਪੈਰ ਖੁਰਦੁਰੇ ਹੋ ਜਾਂਦੇ ਹਨ ਤੇ ਫੱਟਣ ਨਾਲ ਖੂਨ ਵੀ ਨਿਕਲ ਸਕਦਾ ਹੈ। ਨਾਰੀਅਲ ਤੇਲ ਨਾਲ ਮਾਲਿਸ਼ ਕਰਨ ਨਾਲ ਫਟੀ ਅੱਡੀਆਂ ਨੂੰ ਆਰਾਮ ਮਿਲਦਾ ਹੈ ਅਤੇ ਚਮੜੀ ਨਰਮ ਹੁੰਦੀ ਹੈ।

ਨਾਰੀਅਲ ਦੇ ਤੇਲ 'ਚ ਮੌਜੂਦ ਫੈਟੀ ਐਸਿਡ ਫਟੀ ਅੱਡੀਆਂ ਨੂੰ ਭਰਨ ਵਿੱਚ ਬਹੁਤ ਅਸਰਦਾਰ ਹੁੰਦੇ ਹਨ। ਪਰ ਨਾਰੀਅਲ ਦਾ ਤੇਲ ਅੱਡੀਆਂ ‘ਤੇ ਸਿੱਧਾ ਨਹੀਂ ਲਗਾਉਣਾ ਚਾਹੀਦਾ, ਇਸਨੂੰ ਹਲਕਾ ਗਰਮ ਕਰਕੇ ਲਗਾਉਣਾ ਚਾਹੀਦਾ ਹੈ।

ਹਲਕਾ ਗਰਮ ਨਾਰੀਅਲ ਤੇਲ ਅੱਡੀਆਂ ‘ਤੇ ਲਗਾ ਕੇ ਜੁਰਾਬ ਪਹਿਨੋ। ਰਾਤ ਭਰ ਇਹ ਤੇਲ ਚਮੜੀ ਨੂੰ ਨਰਮ ਕਰਦਾ ਹੈ ਤੇ ਫੱਟੀਆਂ ਅੱਡੀਆਂ ਨੂੰ ਠੀਕ ਕਰਦਾ ਹੈ। ਪੈਰਾਂ ਨੂੰ ਪਹਿਲਾਂ 5–10 ਮਿੰਟ ਗਰਮ ਪਾਣੀ ਵਿੱਚ ਭਿਓਣ ਨਾਲ ਨਾਰੀਅਲ ਤੇਲ ਦਾ ਅਸਰ ਹੋਰ ਤੇਜ਼ ਹੁੰਦਾ ਹੈ।

ਕੇਲੇ ਨੂੰ ਮਸਲ ਕੇ ਥੋੜ੍ਹਾ ਸ਼ਹਿਦ ਮਿਲਾਓ ਅਤੇ ਪੈਰਾਂ ‘ਤੇ 20–25 ਮਿੰਟ ਲਗਾ ਕੇ ਰੱਖੋ, ਫਿਰ ਧੋ ਲਓ।

ਹਫ਼ਤੇ ਵਿੱਚ 2–3 ਵਾਰ ਕਰਨ ਨਾਲ ਫੱਟੀਆਂ ਅੱਡੀਆਂ ਠੀਕ ਹੋ ਜਾਂਦੀਆਂ ਹਨ। ਕੇਲਾ ਅਤੇ ਸ਼ਹਿਦ ਚਮੜੀ ਨੂੰ ਨਰਮ ਤੇ ਪੌਸ਼ਟਿਕ ਬਣਾਉਂਦੇ ਹਨ।

ਇੱਕ ਕਟੋਰੀ ਵਿੱਚ ਪਪੀਤੇ ਨੂੰ ਮਸਲ ਕੇ ਉਸ ਵਿੱਚ ਅੱਧੇ ਨਿੰਬੂ ਦਾ ਰਸ ਮਿਲਾਓ। ਇਹ ਤਿਆਰ ਪੇਸਟ ਫਟੀ ਅੱਡੀਆਂ ‘ਤੇ ਲਗਾਓ ਅਤੇ ਕੁਝ ਸਮੇਂ ਬਾਅਦ ਧੋ ਲਓ। ਇਸ ਨਾਲ ਚਮੜੀ ਫਟਦੀ ਨਹੀਂ ਅਤੇ ਨਰਮ ਤੇ ਸਾਫ਼ ਦਿਖਾਈ ਦਿੰਦੀ ਹੈ।

ਫੱਟੀਆਂ ਅੱਡੀਆਂ ਲਈ ਗਲਿਸਰਿਨ ਸਭ ਤੋਂ ਅਸਰਦਾਰ ਹੈ। ਇਸਨੂੰ ਸਿੱਧਾ ਨਾ ਲਗਾਓ, ਬਲਕਿ ਗੁਲਾਬਜਲ ਨਾਲ ਮਿਲਾ ਕੇ ਰਾਤ ਨੂੰ ਪੈਰਾਂ ‘ਤੇ ਲਗਾਓ। ਇਹ ਚਮੜੀ ਨਰਮ ਤੇ ਨਮੀ ਵਾਲੀ ਬਣਾਉਂਦਾ ਹੈ।

ਫਟੀ ਅੱਡੀਆਂ ਲਈ ਅਨਾਨਾਸ ਦਾ ਛਿਲਕਾ ਵੀ ਬਹੁਤ ਅਸਰਦਾਰ ਹੈ। ਇਹ ਕੁਦਰਤੀ ਤੌਰ ਤੇ ਚਮੜੀ ਦੇ ਮਰੇ ਹੋਏ ਸੈੱਲ ਹਟਾਉਂਦਾ ਹੈ ਅਤੇ ਪੈਰਾਂ ਨੂੰ ਹਾਈਡ੍ਰੇਟ ਕਰਦਾ ਹੈ।

ਛਿਲਕੇ ਨੂੰ ਕੱਟ ਕੇ ਅੱਡੀਆਂ ‘ਤੇ ਲਗਾਓ ਅਤੇ ਜੁਰਾਬ ਪਹਿਨ ਲਓ। ਇੱਕ ਤੋਂ ਡੇਢ ਘੰਟੇ ਜਾਂ ਰਾਤ ਭਰ ਇਹ ਨੁਸਖਾ ਲਗਾਉਣ ਨਾਲ ਹਫ਼ਤੇ ਵਿੱਚ ਫਟੀ ਅੱਡੀਆਂ ਹੌਲੀ-ਹੌਲੀ ਠੀਕ ਹੋਣ ਲੱਗਦੀਆਂ ਹਨ।