ਸਰਦੀਆਂ ਦੇ ਮੌਸਮ 'ਚ ਆਂਵਲਾ ਸਰੀਰ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਵਿਟਾਮਿਨ C ਨਾਲ ਭਰਪੂਰ ਆਂਵਲਾ ਇਮਿਊਨਿਟੀ ਵਧਾਉਂਦਾ ਹੈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਕਰਦਾ ਹੈ।

ਨਿਯਮਿਤ ਤੌਰ ‘ਤੇ ਆਂਵਲਾ ਖਾਣ ਨਾਲ ਪਾਚਣ ਮਜ਼ਬੂਤ ਹੁੰਦਾ ਹੈ, ਤਵੱਚਾ ਨਿਖਰਦੀ ਹੈ ਅਤੇ ਵਾਲ ਮਜ਼ਬੂਤ ਬਣਦੇ ਹਨ। ਸਰਦੀ ਵਿੱਚ ਆਂਵਲੇ ਦਾ ਸੇਵਨ ਸਰੀਰ ਨੂੰ ਅੰਦਰੋਂ ਤਾਕਤ ਦੇਣ ਦੇ ਨਾਲ-ਨਾਲ ਊਰਜਾ ਵੀ ਪ੍ਰਦਾਨ ਕਰਦਾ ਹੈ।

ਇਮਿਊਨਿਟੀ ਵਧਾਉਂਦਾ ਹੈ – ਵਿਟਾਮਿਨ ਸੀ ਦੀ ਭਰਪੂਰ ਮਾਤਰਾ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਠੰਡ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

ਜ਼ੁਕਾਮ ਅਤੇ ਖੰਘ ਤੋਂ ਰਾਹਤ – ਐਂਟੀਬੈਕਟੀਰੀਅਲ ਗੁਣ ਸਾਹ ਦੀਆਂ ਸਮੱਸਿਆਵਾਂ ਨੂੰ ਘਟਾਉਂਦੇ ਹਨ ਅਤੇ ਗਲੇ ਦੀ ਖਰਾਸ਼ ਵਿੱਚ ਆਰਾਮ ਦਿੰਦੇ ਹਨ।

ਤਵਚਾ ਨੂੰ ਚਮਕਦਾਰ ਬਣਾਉਂਦਾ ਹੈ – ਠੰਡੇ ਮੌਸਮ ਵਿੱਚ ਰੂਖੀ ਤਵਚਾ ਨੂੰ ਨਮੀ ਦਿੰਦਾ ਹੈ ਅਤੇ ਝੁਰੜੀਆਂ ਘਟਾਉਂਦਾ ਹੈ।

ਵਾਲਾਂ ਨੂੰ ਮਜ਼ਬੂਤ ਕਰਦਾ ਹੈ – ਸਰਦੀਆਂ 'ਚ ਵਾਲ ਡ੍ਰਾਈ ਹੋਣ ਤੋਂ ਬਚਾਉਂਦਾ ਹੈ, ਡੈਂਡਰਫ ਘਟਾਉਂਦਾ ਹੈ ਅਤੇ ਵਾਲ ਝੜਨਾ ਰੋਕਦਾ ਹੈ।

ਪਾਚਨ ਕਿਰਿਆ ਠੀਕ ਕਰਦਾ ਹੈ – ਕਬਜ਼ ਅਤੇ ਗੈਸ ਤੋਂ ਰਾਹਤ ਦਿੰਦਾ ਹੈ, ਜੋ ਸਰਦੀਆਂ ਵਿੱਚ ਆਮ ਸਮੱਸਿਆ ਹੁੰਦੀ ਹੈ।

ਸਰੀਰ ਨੂੰ ਡੀਟਾਕਸ ਕਰਦਾ ਹੈ – ਖੂਨ ਸਾਫ਼ ਕਰਕੇ ਥਕਾਵਟ ਅਤੇ ਕਮਜ਼ੋਰੀ ਦੂਰ ਕਰਦਾ ਹੈ।

ਬਲੱਡ ਸ਼ੂਗਰ ਕੰਟਰੋਲ ਕਰਦਾ ਹੈ – ਡਾਇਬਟੀਜ਼ ਵਾਲੇ ਲੋਕਾਂ ਲਈ ਫਾਇਦੇਮੰਦ, ਸਰਦੀਆਂ ਵਿੱਚ ਮਿਠਾਈਆਂ ਖਾਣ ਤੋਂ ਬਾਅਦ ਵੀ ਸੰਤੁਲਨ ਰੱਖਦਾ ਹੈ।

ਦਿਲ ਦੀ ਸਿਹਤ ਵਧਾਉਂਦਾ ਹੈ – ਕੋਲੈਸਟ੍ਰੋਲ ਘਟਾਉਂਦਾ ਹੈ ਅਤੇ ਖੂਨ ਦਾ ਦੌਰਾ ਠੀਕ ਰੱਖਦਾ ਹੈ।

ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ – ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਨਾਲ ਅੱਖਾਂ ਨੂੰ ਠੰਡ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।