ਅੱਜਕੱਲ ਜ਼ਿਆਦਾਤਰ ਲੋਕਾਂ ਦਾ ਵੱਧ ਤਰ ਸਮਾਂ ਬੈਠਿਆਂ ਹੀ ਲੰਘ ਜਾਂਦਾ ਹੈ। ਫਿਰ ਚਾਹੇ ਖਾਲੀ ਵੇਲੇ ਫ਼ੋਨ ਸਕ੍ਰੋਲ ਕਰਨਾ ਹੋਵੇ ਜਾਂ ਦਿਨ ਦੇ 8–10 ਘੰਟੇ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਹੋਵੇ। ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਇਹ ਆਦਤ ਸਾਡੀ ਸਿਹਤ ‘ਤੇ ਬਹੁਤ ਮਾੜਾ ਅਸਰ ਪਾਉਂਦੀ ਹੈ।

ਡਾਕਟਰਾਂ ਦੇ ਅਨੁਸਾਰ ਇਹ ਸਾਡੀ ਦਿਲ ਦੀ ਸਿਹਤ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਜ਼ਿਆਦਾ ਬੈਠੇ ਰਹਿਣ ਨਾਲ ਖੂਨ ਦਾ ਸਰਕੂਲੇਸ਼ਨ ਹੌਲਾ ਹੋ ਜਾਂਦਾ ਹੈ, ਜਿਸ ਨਾਲ ਲੰਬੇ ਸਮੇਂ ‘ਚ ਨਸਾਂ ਵਿੱਚ ਫੈਟ ਜਮਾਉਣ ਦਾ ਖਤਰਾ ਵੱਧ ਜਾਂਦਾ ਹੈ।

ਇਸ ਨਾਲ ਦਿਲ ‘ਤੇ ਵਧੇਰੇ ਦਬਾਅ ਪੈਂਦਾ ਹੈ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।

ਇਸ ਤੋਂ ਬਚਣ ਲਈ ਸੀਨੀਅਰ ਕਾਰਡੀਓਲੋਜਿਸਟ ਡਾ. ਸਾਕੇਤ ਗੋਇਲ ਇੱਕ ਸਾਦਾ ਤੇ ਵਰਤਣਯੋਗ ਫ਼ਾਰਮੂਲਾ ਦੱਸਦੇ ਹਨ, ਜਿਸਨੂੰ ਹਰ ਕੋਈ ਆਸਾਨੀ ਨਾਲ ਫੋਲੋ ਕਰ ਸਕਦਾ ਹੈ।

ਡਾ. ਸਾਕੇਤ ਨੇ ਕੁੱਲ 8 ਵੱਖ–ਵੱਖ ਐਕਸਰਸਾਈਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਤੁਸੀਂ ਹਰ ਘੰਟੇ ਬਦਲ–ਬਦਲ ਕੇ ਕਰ ਸਕਦੇ ਹੋ। ਹਰ ਐਕਸਰਸਾਈਜ਼ ਲਗਭਗ 1 ਮਿੰਟ ‘ਚ ਪੂਰੀ ਹੋ ਜਾਵੇਗੀ, ਫਿਰ ਤੁਹਾਨੂੰ 1 ਮਿੰਟ ਤੱਕ ਤੁਰਨਾ ਹੈ।

ਤਾਈ-ਚੀ ਹਾਪ ਸਟ੍ਰੈਚ – ਇਸ ਨੂੰ ਕਰਨ ਲਈ ਸਿੱਧੇ ਖੜ੍ਹੇ ਹੋ ਜਾਓ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ‘ਤੇ ਉੱਪਰ-ਹੇਠਾਂ ਹੌਲੀ-ਹੌਲੀ ਮੂਵ ਕਰੋ। ਇਸ ਦੌਰਾਨ ਇੱਕ ਹੱਥ ਨੂੰ ਉੱਪਰ ਅਤੇ ਦੂਜੇ ਨੂੰ ਹੇਠਾਂ ਲਿਆਓ। ਇਹੀ ਮੂਵਮੈਂਟ ਲਗਭਗ 50 ਵਾਰ ਦੁਹਰਾਓ।

ਸੇਮੀ ਪੁਸ਼-ਅੱਪ – ਇਸ ਲਈ ਕਿਸੇ ਵੀ ਪੌੜੀ (ਸਟੇਅਰ) ਦਾ ਸਹਾਰਾ ਲਓ ਅਤੇ ਪੁਸ਼-ਅੱਪ ਕਰੋ। ਤੁਸੀਂ ਲਗਭਗ 10 ਤੋਂ 15 ਪੁਸ਼-ਅੱਪ ਕਰ ਸਕਦੇ ਹੋ।

ਸਿਟਿੰਗ ਲੈਗ ਰੇਜ਼ਿਸਟੈਂਸ – ਇੱਕ ਕੁਰਸੀ ‘ਤੇ ਬੈਠੋ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ਨੂੰ ਉੱਪਰ–ਹੇਠਾਂ ਮੂਵ ਕਰੋ। ਇਸਨੂੰ 10 ਦੇ ਸੈੱਟ ਵਿੱਚ 3 ਵਾਰ ਦੁਹਰਾਇਆ ਜਾ ਸਕਦਾ ਹੈ।

ਰਿਵਰਸ ਡਿਪ – ਕਿਸੇ ਵੀ ਪੌੜੀ ਜਾਂ ਨੀਵੇਂ ਚੀਜ਼ ਦੇ ਕੋਲ ਬੈਠੋ। ਆਪਣੇ ਦੋਵੇਂ ਹੱਥਾਂ ਨਾਲ ਉਸਨੂੰ ਫੜ੍ਹ ਕੇ ਉੱਪਰ–ਹੇਠਾਂ ਮੂਵ ਕਰੋ। ਇਸਨੂੰ ਤੁਸੀਂ 25 ਵਾਰ ਤੱਕ ਕਰ ਸਕਦੇ ਹੋ।

ਵਾਲ ਸਿਟ – ਕੰਧ ਨਾਲ ਆਪਣੀ ਕਮਰ ਲਗਾਓ ਅਤੇ ਕੁਰਸੀ ਵਾਂਗ ਤਿਰਛੇ ਹੋ ਕੇ ਬੈਠਣ ਵਾਲੀ ਪੁਜ਼ੀਸ਼ਨ ਬਣਾਓ। ਇਸ ਪੁਜ਼ੀਸ਼ਨ ਨੂੰ 40 ਤੋਂ 60 ਸੈਕਿੰਡ ਤੱਕ ਹੋਲਡ ਕਰੋ।

ਲੈਗ ਸੁਇੰਗ – ਸਿੱਧੇ ਖੜ੍ਹੇ ਹੋ ਜਾਓ। ਹੁਣ ਆਪਣੇ ਇੱਕ ਪੈਰ ਨੂੰ ਅੱਗੇ–ਪਿੱਛੇ ਮੂਵ ਕਰੋ। ਹਰ ਪੈਰ ਨੂੰ ਲਗਭਗ 15 ਵਾਰ ਇਸੇ ਤਰ੍ਹਾਂ ਹਿਲਾਓ।

ਤਾਈ-ਚੀ ਸਕੁਆਟ ਪੁਜ਼ – ਇਸ ਲਈ ਆਪਣੇ ਹੱਥ ਮੋੜ ਕੇ ਸਿੱਧੇ ਖੜ੍ਹੇ ਹੋਵੋ। ਫਿਰ ਆਪਣੀ ਬੌਡੀ ਨੂੰ ਇੱਕ ਪਾਸੇ ਮੂਵ ਕਰੋ, ਫਿਰ ਦੂਜੇ ਪਾਸੇ। ਇਹ ਇੱਕ ਤਰ੍ਹਾਂ ਦਾ ਸਕੁਆਟ ਪੁਜ਼ ਹੈ, ਜਿਸ ਨੂੰ ਤੁਸੀਂ 50 ਵਾਰ ਤੱਕ ਕਰ ਸਕਦੇ ਹੋ।

ਰੱਸੀ ਕੁੱਦਣਾ – ਜਿਵੇਂ ਰੱਸੀ ਕੁੱਦਦੇ ਹੋ, ਬਿਨਾ ਰੱਸੀ ਦੇ ਲਗਭਗ 100 ਵਾਰ ਕੁੱਦੋ। ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੌਖੀ ਐਕਸਰਸਾਈਜ਼ ਹੈ।