ਕਈ ਘਰਾਂ ਵਿੱਚ ਬਾਕੀ ਰਹਿ ਗਈ ਰੋਟੀ ਨੂੰ ਸੁੱਟਣਾ ਜਾਂ ਫ੍ਰਿਜ਼ ਵਿੱਚ ਰੱਖਣਾ ਪੈਂਦਾ ਹੈ। ਪਰ ਬਾਸੀ ਰੋਟੀ ਖਾਣ ਨਾਲ ਸਿਹਤ ਲਈ ਕਈ ਫਾਇਦੇ ਹਨ, ਜੋ ਤੁਹਾਡੇ ਪਾਚਨ ਅਤੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।

ਕਈ ਵਾਰੀ ਰਾਤ ਬਚੀ ਰੋਟੀਆਂ ਲੋਕ ਸੁੱਟ ਦਿੰਦੇ ਹਨ ਜਾਂ ਪਸ਼ੂਆਂ ਨੂੰ ਖਵਾਉਂਦੇ ਹਨ।

ਕਈ ਵਾਰੀ ਰਾਤ ਬਚੀ ਰੋਟੀਆਂ ਲੋਕ ਸੁੱਟ ਦਿੰਦੇ ਹਨ ਜਾਂ ਪਸ਼ੂਆਂ ਨੂੰ ਖਵਾਉਂਦੇ ਹਨ।

ਪਰ ਆਯੁਰਵੇਦ ਅਤੇ ਵਿਗਿਆਨ ਦੋਵੇਂ ਮੰਨਦੇ ਹਨ ਕਿ ਬਾਸੀ ਰੋਟੀ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦੀ ਹੈ।

ਅਮਰੀਕਨ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਮੁਤਾਬਕ, ਰਾਤ ਭਰ ਰੱਖੀ ਰੋਟੀ ਵਿੱਚ ਕੁਦਰਤੀ ਫਰਮੈਂਟੇਸ਼ਨ ਹੁੰਦੀ ਹੈ, ਜਿਸ ਨਾਲ ਸਟਾਰਚ ਸਰੀਰ ਵਿੱਚ ਹੌਲੀ-ਹੌਲੀ ਪਚਦਾ ਹੈ।

ਜਦੋਂ ਰੋਟੀ ਹੌਲੀ-ਹੌਲੀ ਪਚਦੀ ਹੈ, ਤਾਂ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਖੂਨ ਵਿੱਚ ਸ਼ੂਗਰ ਤੇਜ਼ੀ ਨਾਲ ਨਹੀਂ ਵਧਦੀ।

ਇਸ ਲਈ ਸਵੇਰੇ ਬਾਸੀ ਰੋਟੀ ਖਾਣਾ ਖ਼ਾਸ ਕਰਕੇ ਬਲੱਡ ਸ਼ੂਗਰ ਵਾਲਿਆਂ ਲਈ ਫਾਇਦੇਮੰਦ ਹੈ।

ਬਾਸੀ ਰੋਟੀ ਪਾਚਨ ਪ੍ਰਣਾਲੀ ਲਈ ਫਾਇਦੇਮੰਦ ਹੈ। ਫਰਮੈਂਟੇਸ਼ਨ ਨਾਲ ਬਣੇ ਤੱਤ ਪੇਟ ਦੇ ਚੰਗੇ ਬੈਕਟੀਰੀਆ ਨੂੰ ਵਧਾਉਂਦੇ ਹਨ, ਜੋ ਕਬਜ਼, ਗੈਸ ਅਤੇ ਪੇਟ ਦੀ ਜਲਣ ਨੂੰ ਘਟਾਉਂਦੇ ਹਨ।

ਬਾਸੀ ਰੋਟੀ ਵਿੱਚ ਮੌਜੂਦ ਸਟਾਰਚ ਅੰਤੜੀਆਂ ਨੂੰ ਸਾਫ਼ ਕਰਦਾ ਹੈ ਅਤੇ ਸਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਬਾਸੀ ਰੋਟੀ ਖਾਣਾ ਵਧੀਆ ਵਿਕਲਪ ਹੈ।

ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਵੱਧ ਹੁੰਦਾ ਹੈ, ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਬਾਸੀ ਰੋਟੀ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

ਬਾਸੀ ਰੋਟੀ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਬਾਸੀ ਰੋਟੀ ਵਿੱਚ ਮੌਜੂਦ ਪ੍ਰੀ-ਬਾਇਓਟਿਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੇ ਹਨ।