ਅੰਡੇ ਪੌਸ਼ਟਿਕ ਤੇ ਸਸਤੇ ਖੁਰਾਕ ਵਜੋਂ ਜਾਣੇ ਜਾਂਦੇ ਹਨ। ਨਵੀਂ ਸਟੱਡੀ ਮੁਤਾਬਕ, ਹਰ ਰੋਜ਼ ਅੰਡੇ ਖਾਣ ਨਾਲ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੱਧ ਸਕਦਾ ਹੈ।

TOI ਦੀ ਰਿਪੋਰਟ ਅਨੁਸਾਰ, ਅਮੈਰੀਕਨ ਜਰਨਲ ਆਫ਼ ਮੈਡੀਸਨ 'ਚ ਪ੍ਰਕਾਸ਼ਿਤ ਅਧਿਐਨ ਦਿਖਾਉਂਦਾ ਹੈ ਕਿ ਜੋ ਲੋਕ ਹਰ ਰੋਜ਼ ਅੰਡੇ ਖਾਂਦੇ ਹਨ, ਉਨ੍ਹਾਂ ਵਿੱਚ ਟਾਈਪ 2 ਡਾਇਬਟੀਜ਼ ਦਾ ਖ਼ਤਰਾ 7% ਤੋਂ 15% ਵੱਧ ਸਕਦਾ ਹੈ।

ਖ਼ਤਰਾ ਵੱਧ ਤਰ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਅੰਡਿਆਂ ਨਾਲ ਪ੍ਰੋਸੈਸਡ ਮੀਟ ਤੇ ਰਿਫਾਇੰਡ ਕਾਰਬੋਹਾਈਡਰੇਟ ਵੀ ਖਾਧੇ ਜਾਂਦੇ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਟਾਈਪ 2 ਡਾਇਬਟੀਜ਼ ਲਈ ਸਿਰਫ਼ ਅੰਡੇ ਜ਼ਿੰਮੇਵਾਰ ਨਹੀਂ ਹਨ।

ਸਮੱਸਿਆ ਉਸ ਸਮੇਂ ਵੱਧ ਜਾਂਦੀ ਹੈ ਜਦੋਂ ਬੇਕਨ, ਸੌਸੇਜ, ਚਿੱਟੀ ਬਰੈੱਡ ਅਤੇ ਮੱਖਣ ਵਰਗੀਆਂ ਚੀਜ਼ਾਂ ਨਾਲ ਅੰਡੇ ਖਾਧੇ ਜਾਂਦੇ ਹਨ।

ਇਹਨਾਂ ਚੀਜ਼ਾਂ ਵਿੱਚ ਸੈਚੁਰੇਟਿਡ ਫੈਡ ਅਤੇ ਰਿਫਾਇੰਡ ਸ਼ੂਗਰ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ।

ਖੋਜਕਰਤਾਵਾਂ ਦੇ ਅਨੁਸਾਰ, ਇੱਕ ਵੱਡੇ ਅੰਡੇ 'ਚ ਲਗਭਗ 186 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ, ਜੋ ਕੁਝ ਲੋਕਾਂ ਵਿੱਚ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਜੇਕਰ ਅੰਡੇ ਨੂੰ ਘਿਓ, ਮੱਖਣ ਜਾਂ ਤੇਲ ਵਿੱਚ ਤਲਿਆ ਜਾਂਦਾ ਹੈ, ਜਾਂ ਪਨੀਰ ਪਾ ਕੇ ਤਿਆਰ ਕੀਤਾ ਜਾਂਦਾ ਹੈ, ਤਾਂ ਇਸ ਵਿੱਚ ਵਾਧੂ ਚਰਬੀ ਮਿਲ ਜਾਂਦੀ ਹੈ, ਜੋ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ।

ਅੰਡਿਆਂ ਦੇ ਨਾਲ ਪ੍ਰੋਸੈਸਡ ਮੀਟ ਖਾਣ ਦੀ ਆਦਤ ਵੀ ਨੁਕਸਾਨਦੇਹ ਹੋ ਸਕਦੀ ਹੈ।



ਇਸ ਲਈ, ਅੰਡੇ ਸਿੱਧੇ ਤੌਰ ‘ਤੇ ਨੁਕਸਾਨਦੇਹ ਨਹੀਂ ਹਨ, ਪਰ ਉਨ੍ਹਾਂ ਦੀ ਤਿਆਰੀ ਅਤੇ ਉਨ੍ਹਾਂ ਨਾਲ ਖਾਧੀਆਂ ਗਈਆਂ ਚੀਜ਼ਾਂ ਮਾਇਨੇ ਰੱਖਦੀਆਂ ਹਨ।