ਤਿੱਲ ਦਾ ਤੇਲ ਪੁਰਾਣੇ ਸਮੇਂ ਤੋਂ ਹੀ ਸਿਹਤ ਅਤੇ ਸੁੰਦਰਤਾ ਲਈ ਵਰਤਿਆ ਜਾਂਦਾ ਆ ਰਿਹਾ ਹੈ। ਇਸ ਵਿੱਚ ਐਂਟੀਓਕਸੀਡੈਂਟ, ਵਿਟਾਮਿਨ E, ਕੈਲਸ਼ੀਅਮ, ਲੋਹਾ ਅਤੇ ਓਮੇਗਾ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਮਿਲਦੇ ਹਨ।

ਇਹ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਚਮੜੀ, ਵਾਲਾਂ ਅਤੇ ਹੱਡੀਆਂ ਲਈ ਵੀ ਬਹੁਤ ਲਾਹੇਵੰਦ ਹੈ।

ਇਹ ਹਾਰਟ ਨੂੰ ਮਜ਼ਬੂਤ ਕਰਦਾ ਹੈ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ, ਸੋਜ਼ਸ਼ ਨੂੰ ਘਟਾਉਂਦਾ ਹੈ ਅਤੇ ਚਮੜੀ ਨੂੰ ਸੁਰੱਖਿਅਤ ਰੱਖਦਾ ਹੈ, ਜਦਕਿ ਇਸ ਦੇ ਐਂਟੀ-ਇਨਫਲੇਮੇਟਰੀ ਗੁਣ ਆਰਥਰਾਈਟਸ ਅਤੇ ਹੋਰ ਸੋਜ਼ਸ਼ ਵਾਲੀਆਂ ਬਿਮਾਰੀਆਂ ਵਿੱਚ ਰਾਹਤ ਪ੍ਰਦਾਨ ਕਰਦੇ ਹਨ।

ਇਸ ਨੂੰ ਖਾਣ ਵਿੱਚ ਵਰਤਣ ਨਾਲ ਕੋਲੈਸਟ੍ਰੋਲ ਘਟਦਾ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਚਮੜੀ ਤੁਰੰਤ ਚਮਕਦਾਰ ਬਣ ਜਾਂਦੀ ਹੈ, ਇਸ ਲਈ ਰੋਜ਼ਾਨਾ ਮਾਤਰਾ ਵਿੱਚ ਵਰਤੋਂ ਤਾਂ ਜੋ ਸਮੁੱਚੀ ਸਿਹਤ ਨੂੰ ਬੂਸਟ ਮਿਲੇ।

ਐਂਟੀਆਕਸੀਡੈਂਟ ਨਾਲ ਭਰਪੂਰ: ਫ੍ਰੀ ਰੈਡੀਕਲਾਂ ਨੂੰ ਨਿਊਟ੍ਰਲਾਈਜ਼ ਕਰਕੇ ਕੋਸ਼ੀਕਾਵਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਬੁਢਾਪੇ ਨੂੰ ਰੋਕਦਾ ਹੈ।

ਸੋਜ਼ਸ਼ ਨੂੰ ਘਟਾਉਂਦਾ ਹੈ: ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਆਰਥਰਾਈਟਸ ਅਤੇ ਜੋੜਾਂ ਦੇ ਦਰਦ ਵਿੱਚ ਰਾਹਤ ਦਿੰਦਾ ਹੈ।

ਹਾਰਟ ਨੂੰ ਮਜ਼ਬੂਤ ਕਰਦਾ ਹੈ: ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਬਲੱਡ ਵਹਾਅ ਨੂੰ ਬਿਹਤਰ ਬਣਾਉਂਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ: ਪੋਟਾਸ਼ੀਅਮ ਅਤੇ ਹੋਰ ਖਣਿਜਾਂ ਨਾਲ ਹਾਈ ਬੀਪੀ ਨੂੰ ਘਟਾਉਂਦਾ ਹੈ।

ਹੱਡੀਆਂ ਦੀ ਸਿਹਤ ਬਿਹਤਰ ਬਣਾਉਂਦਾ ਹੈ: ਕੈਲਸ਼ੀਅਮ ਅਤੇ ਜ਼ਿੰਕ ਨਾਲ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਓਸਟੀਓਪੋਰੋਸਿਸ ਰੋਕਦਾ ਹੈ।

Published by: ABP Sanjha

ਚਮੜੀ ਨੂੰ ਸੁਰੱਖਿਅਤ ਰੱਖਦਾ ਹੈ: ਯੂਵੀ ਰੇਡੀਏਸ਼ਨ ਤੋਂ ਬਚਾਅ ਕਰਦਾ ਹੈ ਅਤੇ ਚਮੜੀ ਨੂੰ ਨਰਮ ਬਣਾਉਂਦਾ ਹੈ।