ਚਮੜੀ ਤੋਂ ਲੈ ਕੇ ਸਰੀਰ ਨੂੰ ਡੀਟੌਕਸ ਕਰਨ ਤੱਕ ਆਂਵਲੇ ਦੇ ਹਨ ਕਈ ਫਾਇਦੇ



ਆਯੁਰਵੇਦ ਵਿਚ ਵੀ ਕਈ ਸਦੀਆਂ ਤੋਂ ਆਂਵਲਾ ਦੀ ਵਰਤੋਂ ਦਵਾਈਆਂ ਬਣਾਉਣ ਜਾਂ ਹੋਰ ਚੀਜ਼ਾਂ ਲਈ ਕੀਤੀ ਜਾਂਦੀ ਰਹੀ ਹੈ। ਆਯੁਰਵੇਦ ਮੁਤਾਬਕ ਆਂਵਲਾ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ।



ਆਂਵਲੇ ਨੂੰ ਤੁਸੀਂ ਆਪਣੀ ਡਾਈਟ 'ਚ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ



ਆਓ ਜਾਣਦੇ ਹਾਂ ਰੋਜ਼ਾਨਾ ਦੀ ਡਾਈਟ 'ਚ ਆਂਵਲੇ ਨੂੰ ਸ਼ਾਮਲ ਕਰਨ ਦੇ ਕੀ ਫਾਇਦੇ ਹਨ



ਆਂਵਲੇ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਕਾਰਨ ਤੁਹਾਨੂੰ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ



ਆਂਵਲੇ ਵਿੱਚ ਵਿਟਾਮਿਨ ਸੀ ਅਤੇ ਐਂਟੀ-ਇੰਫਲੇਮੇਟਰੀ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਕਾਰਨ ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਵੀ ਮਦਦ ਕਰਦਾ ਹੈ



ਆਪਣੇ ਸਰੀਰ ਨੂੰ ਕੁਦਰਤੀ ਤੌਰ 'ਤੇ ਡੀਟੌਕਸ ਕਰਨ ਲਈ, ਤੁਸੀਂ ਆਪਣੀ ਖੁਰਾਕ ਵਿੱਚ ਆਂਵਲੇ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ



ਆਂਵਲੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ



ਇਹ ਚਮੜੀ 'ਤੇ ਕਾਲੇ ਧੱਬੇ ਘੱਟ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।