ਇਲਾਇਚੀ ਦਾ ਸੇਵਨ ਸੁਆਦ ਹੋਣ ਦੇ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਦਿੰਦਾ ਹੈ। ਇਲਾਇਚੀ ਚਬਾਉਣ ਨਾਲ ਨਾ ਸਿਰਫ ਮੂੰਹ ਤੋਂ ਬਦਬੂ ਦੂਰ ਹੁੰਦੀ ਹੈ ਸਗੋਂ ਸਿਹਤ ਨਾਲ ਜੁੜੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਸਰੀਰ ਨੂੰ ਡਿਟਾਕਸੀਫਾਈ ਕਰਨ 'ਚ ਵੀ ਮਦਦ ਕਰਦੀ ਹੈ। ਜੇਕਰ ਤੁਹਾਡਾ ਭਾਰ ਵਧਿਆ ਹੋਇਆ ਹੈ ਤਾਂ ਤੁਹਾਨੂੰ ਰੋਜ਼ਾਨਾ ਇਲਾਇਚੀ ਚਬਾਉਣੀ ਚਾਹੀਦੀ ਹੈ। ਇਸ ਨਾਲ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਸੇਵਨ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਕੰਟਰੋਲ ਦੇ ਵਿੱਚ ਰਹਿੰਦੀ ਹੈ। ਹਾਈ ਕੋਲੈਸਟ੍ਰਾਲ ਦੀ ਸਮੱਸਿਆ ਨਾਲ ਪ੍ਰੇਸ਼ਾਨ ਲੋਕਾਂ ਲਈ ਇਲਾਇਚੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਤੁਹਾਨੂੰ ਰੋਜ਼ਾਨਾ ਇਕ ਇਲਾਇਚੀ ਨੂੰ ਜ਼ਰੂਰ ਚਬਾਉਣੀ ਚਾਹੀਦੀ ਹੈ। ਜੇਕਰ ਤੁਹਾਡੇ ਮੂੰਹ ਤੋਂ ਬਦਬੂ ਆਉਂਦੀ ਹੈ ਤਾਂ ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਮੌਜੂਦ ਵਾਧੂ ਪਾਣੀ ਪਿਸ਼ਾਬ ਜ਼ਰੀਏ ਬਾਹਰ ਆ ਜਾਂਦਾ ਹੈ। ਸਰੀਰ 'ਚ ਜਮ੍ਹਾ ਗੰਦਗੀ ਨੂੰ ਬਾਹਰ ਕੱਢਣ ਵਿਚ ਇਹ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦੀ ਹੈ। ਸਰੀਰ ਦੀ ਕਮਜ਼ੋਰੀ ਨੂੰ ਵੀ ਦੂਰ ਕਰਕੇ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਵਿਚ ਤੁਹਾਡੀ ਮਦਦ ਕਰਦੀ ਹੈ।