ਅੱਜ ਅਸੀਂ ਤੁਹਾਨੂੰ ਹਰੀ ਮਿਰਚ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਭਾਰ ਘਟਾਉਣ ਤੋਂ ਇਲਾਵਾ ਇਹ ਹੋਰ ਬਿਮਾਰੀਆਂ 'ਚ ਵੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਹਰੀ ਮਿਰਚ ਦੇ ਫਾਇਦਿਆਂ ਬਾਰੇ।



ਹਰੀ ਮਿਰਚ ਖਾਣ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ Vitamin C, Vitamin A, Iron ਤੇ ਫਾਈਬਰ ਵਰਗੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।



ਇਸ 'ਚ ਐਂਟੀਆਕਸੀਡੈਂਟ ਵੀ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਪਣੀ ਖੁਰਾਕ 'ਚ ਹਰੀ ਮਿਰਚ ਨੂੰ ਸ਼ਾਮਲ ਕਰਨ ਨਾਲ ਅੱਖਾਂ, ਦਿਲ ਅਤੇ ਫੇਫੜਿਆਂ ਨੂੰ ਫਾਇਦਾ ਹੁੰਦਾ ਹੈ।



ਹਰੀ ਮਿਰਚ 'ਚ ਕੈਪਸਾਈਸਿਨ ਪਾਇਆ ਜਾਂਦਾ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।



ਅਜਿਹੇ 'ਚ ਡਾਇਬਟੀਜ਼ ਦੇ ਮਰੀਜ਼ਾਂ ਲਈ ਹਰੀ ਮਿਰਚ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਫਾਇਦੇਮੰਦ ਹੁੰਦਾ ਹੈ। ਤੁਸੀਂ ਰੋਜ਼ਾਨਾ ਆਪਣੀ ਖੁਰਾਕ ਵਿੱਚ 4-6 ਗ੍ਰਾਮ ਹਰੀ ਮਿਰਚ ਸ਼ਾਮਲ ਕਰ ਸਕਦੇ ਹੋ।



ਹਰੀ ਮਿਰਚ ਖਾਣ ਨਾਲ ਗੈਸ, ਐਸੀਡਿਟੀ ਤੇ ਬਦਹਜ਼ਮੀ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।



ਇਹ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਨੂੰ ਲਿਮਟ 'ਚ ਖਾਣ ਦਾ ਖਾਸ ਧਿਆਨ ਰੱਖੋ ਕਿਉਂਕਿ ਰੋਜ਼ਾਨਾ 8-10 ਹਰੀਆਂ ਮਿਰਚਾਂ ਸਿਹਤ ਲਈ ਖਤਰਨਾਕ ਹਨ।



ਪੌਸ਼ਟਿਕ ਤੱਤਾਂ ਨਾਲ ਭਰਪੂਰ ਹਰੀ ਮਿਰਚ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ 'ਚ ਸੁਧਾਰ ਹੁੰਦਾ ਹੈ। ਇਸ ਕਾਰਨ ਇਹ ਭਾਰ ਘਟਾਉਣ 'ਚ ਕਾਰਗਰ ਹੁੰਦੀ ਹੈ।



ਇਸ 'ਚ ਕੈਪਸਾਈਸਿਨ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ, ਜੋ ਸਰੀਰ 'ਚ ਗਰਮੀ ਵਧਾਉਂਦਾ ਹੈ ਜਿਸ ਨਾਲ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ। ਅਜਿਹੀ ਸਥਿਤੀ 'ਚ ਭੁੱਖ ਘੱਟ ਲਗਦੀ ਹੈ ਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।