ਆਯੁਰਵੇਦ ਅਨੁਸਾਰ ਧੁੰਨੀ ਨੂੰ ਸਰੀਰ ਦੀ ਊਰਜਾ ਦਾ ਕੇਂਦਰ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਧੁੰਨੀ 'ਚ ਦੇਸੀ ਘਿਓ ਲਗਾਉਣ ਨਾਲ ਵਿਅਕਤੀ ਦੀਆਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

ਧੁੰਨੀ 'ਚ ਘਿਓ ਲਗਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਚਮੜੀ ਨੂੰ ਨਮੀ ਦਿੰਦਾ ਹੈ ਅਤੇ ਚਮੜੀ ਦੀ ਖੁਸ਼ਕੀ ਨੂੰ ਘੱਟ ਕਰਦਾ ਹੈ। ਜਿਸ ਕਾਰਨ ਚਮੜੀ ਹਰ ਸਮੇਂ ਚਮਕਦਾਰ ਬਣੀ ਰਹਿੰਦੀ ਹੈ।

ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦੇਸੀ ਘਿਓ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਧੁੰਨੀ 'ਚ ਘਿਓ ਦੀਆਂ 2-3 ਬੂੰਦਾਂ ਪਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ।

ਧੁੰਨੀ ਵਿੱਚ ਘਿਓ ਪਾਉਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਵਿਅਕਤੀ ਦੀ ਕਬਜ਼ ਤੋਂ ਰਾਹਤ ਮਿਲਦੀ ਹੈ।

ਆਯੁਰਵੇਦ ਅਨੁਸਾਰ ਧੁੰਨੀ ਨੂੰ ਪਾਚਨ ਦਾ ਸਥਾਨ ਮੰਨਿਆ ਜਾਂਦਾ ਹੈ।

ਆਯੁਰਵੇਦ ਅਨੁਸਾਰ ਧੁੰਨੀ ਨੂੰ ਪਾਚਨ ਦਾ ਸਥਾਨ ਮੰਨਿਆ ਜਾਂਦਾ ਹੈ।

ਇਸ ਜਗ੍ਹਾ 'ਤੇ ਘਿਓ ਲਗਾਉਣ ਨਾਲ ਪਾਚਨ ਕਿਰਿਆਵਾਂ ਸਰਗਰਮ ਹੋ ਜਾਂਦੀਆਂ ਹਨ, ਜਿਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।

ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਹੈ ਤਾਂ ਇਸ ਤੋਂ ਰਾਹਤ ਪਾਉਣ ਲਈ ਤੁਸੀਂ ਧੁੰਨੀ ਵਿੱਚ ਘਿਓ ਲਗਾ ਸਕਦੇ ਹੋ।

ਸਭ ਤੋਂ ਪਹਿਲਾਂ ਧੁੰਨੀ 'ਚ ਘਿਓ ਦੀਆਂ ਕੁਝ ਬੂੰਦਾਂ ਪਾਓ ਅਤੇ ਧੁੰਨੀ ਦੇ ਆਲੇ-ਦੁਆਲੇ ਮਾਲਿਸ਼ ਕਰੋ।

ਇਸ ਉਪਾਅ ਨੂੰ ਕਰਨ ਨਾਲ ਜੋੜਾਂ ਦਾ ਦਰਦ ਦੂਰ ਹੋ ਜਾਵੇਗਾ ਅਤੇ ਸੋਜ ਤੋਂ ਵੀ ਰਾਹਤ ਮਿਲੇਗੀ।