ਅਰਥਰਾਈਟਿਸ ਜਾਂ ਗਠੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜੋੜਾਂ ਦੀ ਸੋਜ ਤੇ ਦਰਦ ਹੁੰਦਾ ਹੈ। ਇਹ ਸਮੱਸਿਆ ਆਮ ਤੌਰ 'ਤੇ ਵਧਦੀ ਉਮਰ ਦੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ।

ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।

ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।

ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣਾ ਬਹੁਤ ਜ਼ਰੂਰੀ ਹੈ। ਊਨੀ ਕੱਪੜੇ ਪਾਓ, ਗਰਮ ਪਾਣੀ ਨਾਲ ਨਹਾਓ ਤੇ ਘਰ ਨੂੰ ਗਰਮ ਰੱਖੋ। ਤੁਸੀਂ ਗਰਮ ਪਾਣੀ ਦੀ ਬੋਤਲ ਜਾਂ ਹੀਟਿੰਗ ਪੈਡ ਦੀ ਵਰਤੋਂ ਵੀ ਕਰ ਸਕਦੇ ਹੋ।



ਇਕ ਸੰਤੁਲਿਤ ਡਾਈਟ ਲੈਣ ਨਾਲ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ, ਜੋ ਜੋੜਾਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦੇ ਹਨ।



Omega-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਪਦਾਰਥ ਜਿਵੇਂ ਕਿ ਮੱਛੀ, ਅਖਰੋਟ ਤੇ ਚੀਆ ਸੀਡਜ਼ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।



ਨਿਯਮਿਤ ਰੂਪ 'ਚ ਹਲਕੀ ਕਸਰਤ ਕਰਨ ਨਾਲ ਜੋੜਾਂ ਦੀ ਗਤੀ ਵਧਦੀ ਹੈ ਤੇ ਦਰਦ ਘੱਟ ਹੁੰਦਾ ਹੈ।



ਇਸ ਦੇ ਨਾਲ ਹੀ ਯੋਗਾ ਤੇ Exercise Arthritis ਰੋਗੀਆਂ ਲਈ ਕਾਫੀ ਫਾਇਦੇਮੰਦ ਹੁੰਦੀਆਂ ਹਨ।



ਆਪਣੇ ਡਾਕਟਰ ਦੁਆਰਾ ਦੱਸੀਆਂ ਗਈਆਂ ਦਵਾਈਆਂ ਨੂੰ ਸਮੇਂ ਸਿਰ ਲੈਣਾ ਬਹੁਤ ਜ਼ਰੂਰੀ ਹੈ।



ਇਹ ਦਵਾਈਆਂ ਨਾ ਸਿਰਫ਼ ਗਠੀਆ ਦੇ ਦਰਦ ਨੂੰ ਘੱਟ ਕਰਦੀਆਂ ਹਨ ਸਗੋਂ ਜੋੜਾਂ ਦੀ ਸੋਜ ਨੂੰ ਵੀ ਘੱਟ ਕਰਦੀਆਂ ਹਨ।



ਜਦੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਾਂ ਤਾਂ ਸਾਡੇ ਜੋੜਾਂ ਦਾ ਦਰਦ ਵੱਧ ਸਕਦੈ ਖਾਸ ਕਰ ਕੇ ਜੇ ਤੁਹਾਨੂੰ ਪਹਿਲਾਂ ਹੀ ਗਠੀਆ ਹੈ।