ਸਮੋਕਿੰਗ ਨਾ ਕਰਨ ਵਾਲਿਆਂ ਨੂੰ ਕਿਉਂ ਹੋ ਜਾਂਦਾ ਲੰਗਸ ਕੈਂਸਰ
ਸਮੋਕਿੰਗ ਨਾ ਕਰਨ ਵਾਲਿਆਂ ਨੂੰ ਲੰਗਸ ਕੈਂਸਰ ਕਈ ਵਜ੍ਹਾ ਨਾਲ ਹੋ ਸਕਦਾ ਹੈ
ਹਵਾ ਪ੍ਰਦੂਸ਼ਣ ਵਿੱਚ ਲੰਬੇ ਸਮੇਂ ਤੱਕ ਪ੍ਰਦੂਸ਼ਿਤ ਵਾਤਾਵਰਣ ਵਿੱਚ ਰਹਿਣ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੱਧ ਸਕਦਾ ਹੈ
ਇਸ ਵਿੱਚ ਫੈਕਟਰੀਆਂ ਅਤੇ ਵਾਹਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਅਤੇ ਕੂੜਾ ਸਾੜਨ ਤੋਂ ਬਾਅਦ ਨਿਕਲਣ ਵਾਲਾ ਧੂੰਆਂ ਵੀ ਸ਼ਾਮਲ ਹੈ
ਕਦੇ-ਕਦੇ ਇਸ ਕਰਕੇ ਲੰਗਸ ਕੈਂਸਰ ਵੀ ਹੋ ਸਕਦਾ ਹੈ
ਕੁਝ ਮਾਮਲਿਆਂ ਵਿੱਚ ਲੰਗਸ ਕੈਂਸਰ ਆਪਣੇ ਆਪ ਵਿੱਚ ਵੀ ਵਿਕਸਿਤ ਹੋ ਸਕਦਾ ਹੈ
ਅਜਿਹੇ ਵਿੱਚ ਅਸੀਂ ਦੱਸਦੇ ਹਾਂ ਕਿ ਲੰਗਸ ਕੈਂਸਰ ਦੇ ਕੀ ਲੱਛਣ ਹੁੰਦੇ ਹਨ
ਇਸ ਵਿੱਚ ਲੰਬੇ ਸਮੇਂ ਤੱਕ ਖੰਘ, ਬਲਗਮ ਆਉਣਾ ਅਤੇ ਬਲਗਮ ਵਿੱਚ ਖੂਨ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਸਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਦਰਦ ਅਤੇ ਅਵਾਜ਼ ਵਿੱਚ ਬਦਲਾਅ ਇਸ ਦੇ ਲੱਛਣ ਹਨ
ਜਦੋਂ ਵੀ ਇਹ ਲੱਛਣ ਨਜ਼ਰ ਆਉਣ ਤੁਰੰਤ ਡਾਕਟਰ ਨੂੰ ਦਿਖਾਓ