ਨਹਾਉਣ ਤੋਂ ਬਾਅਦ ਗਿੱਲੇ ਵਾਲ ਬਹੁਤ ਨਰਮ ਤੇ ਨਾਜ਼ੁਕ ਹੁੰਦੇ ਹਨ। ਜੇ ਤੁਸੀਂ ਉਨ੍ਹਾਂ ਨੂੰ ਤੌਲੀਏ ਨਾਲ ਜ਼ੋਰ ਨਾਲ ਰਗੜਦੇ ਹੋ ਤਾਂ ਉਹ ਟੁੱਟ ਸਕਦੇ ਹਨ।

ਇਸ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ, ਸਿਰੇ ਫੱਟ ਜਾਂਦੇ ਹਨ ਤੇ ਚਮਕ ਵੀ ਘੱਟ ਹੋ ਜਾਂਦੀ ਹੈ। ਇਸ ਲਈ ਵਾਲਾਂ ਨੂੰ ਹੌਲੀ-ਹੌਲੀ ਸੁਕਾਉਣਾ ਚਾਹੀਦਾ ਹੈ।

ਵਾਲ ਸੁਕਾਉਣ ਲਈ ਮਾਈਕ੍ਰੋਫਾਈਬਰ ਤੌਲੀਆ ਵਰਤੋ ਤੇ ਹੌਲੀ-ਹੌਲੀ ਸੁਕਾਓ। ਉਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਜਾਂ ਘੱਟ ਹੀਟ 'ਤੇ ਹੇਅਰ ਡ੍ਰਾਇਅਰ ਨਾਲ ਸੁੱਕਣ ਦਿਓ।

ਨਹਾਉਣ ਤੋਂ ਬਾਅਦ ਗਿੱਲੇ ਵਾਲ ਬੰਨ੍ਹਣਾ ਜਾਂ ਉਨ੍ਹਾਂ ਨੂੰ ਘੰਟਿਆਂ ਤੱਕ ਨਾ ਸੁਕਾਉਣਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇਸ ਨਾਲ ਸਕੈਲਪ ਵਿੱਚ ਨਮੀ ਰਹਿੰਦੀ ਹੈ, ਜੋ ਡੈਂਡਰਫ ਤੇ ਫੰਗਸ ਪੈਦਾ ਕਰ ਸਕਦੀ ਹੈ। ਗਿੱਲੇ ਵਾਲ ਬੰਨ੍ਹਣ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ ਤੇ ਆਸਾਨੀ ਨਾਲ ਟੁੱਟਣ ਲੱਗ ਪੈਂਦੇ ਹਨ।

ਵਾਲ ਜਲਦੀ ਸੁਕਾਉਣ ਲਈ ਘੱਟ ਗਰਮੀ 'ਤੇ ਹੇਅਰ ਡ੍ਰਾਇਅਰ ਦੀ ਵਰਤੋਂ ਕਰੋ।

ਨਹਾਉਣ ਤੋਂ ਬਾਅਦ ਗਿੱਲੀ ਚਮੜੀ 'ਤੇ ਫੌਰਨ ਕੱਪੜੇ ਨਾ ਪਹਿਨੋ। ਇਸ ਨਾਲ ਧੱਫੜ, ਖੁਜਲੀ ਜਾਂ ਫੰਗਸ ਹੋ ਸਕਦੇ ਹਨ।

ਨਹਾਉਣ ਤੋਂ ਬਾਅਦ ਸਰੀਰ ਨੂੰ ਚੰਗੀ ਤਰ੍ਹਾਂ ਸੁਕਾ ਲਵੋ, ਖਾਸ ਕਰਕੇ ਕੱਛਾਂ ਅਤੇ ਪੱਟਾਂ ਵਾਲੇ ਹਿੱਸੇ। ਫਿਰ ਹੀ ਕੱਪੜੇ ਪਾਓ।

ਨਹਾਉਣ ਤੋਂ ਬਾਅਦ ਚਮੜੀ ਦੇ ਛੇਦ ਖੁੱਲ੍ਹੇ ਹੁੰਦੇ ਹਨ, ਜਿਸ ਕਰਕੇ ਮਾਇਸਚੁਰਾਈਜ਼ਰ ਚੰਗੀ ਤਰ੍ਹਾਂ ਸੋਖ ਲੈਂਦੀ ਹੈ।

ਜੇਕਰ ਤੁਸੀਂ ਇਸ ਸਮੇਂ ਮਾਇਸਚੁਰਾਈਜ਼ਰ ਨਹੀਂ ਲਗਾਉਂਦੇ ਤਾਂ ਚਮੜੀ ਸੁੱਕੀ ਅਤੇ ਬੇਜਾਨ ਹੋ ਸਕਦੀ ਹੈ।

ਜੇਕਰ ਤੁਸੀਂ ਇਸ ਸਮੇਂ ਮਾਇਸਚੁਰਾਈਜ਼ਰ ਨਹੀਂ ਲਗਾਉਂਦੇ ਤਾਂ ਚਮੜੀ ਸੁੱਕੀ ਅਤੇ ਬੇਜਾਨ ਹੋ ਸਕਦੀ ਹੈ।

ਨਹਾਉਣ ਤੋਂ ਤੁਰੰਤ ਬਾਅਦ ਗਿੱਲੀ ਚਮੜੀ 'ਤੇ ਡੀਓਡੋਰੈਂਟ ਜਾਂ ਪਰਫਿਊਮ ਨਾ ਲਗਾਓ। ਇਸ ਨਾਲ ਚਮੜੀ 'ਚ ਜਲਣ ਹੋ ਸਕਦੀ ਹੈ, ਖਾਸ ਕਰਕੇ ਜੇ ਚਮੜੀ ਸੰਵੇਦਨਸ਼ੀਲ ਹੋਵੇ।