ਮਾਨਸੂਨ ਦੇ ਮੌਸਮ ਵਿੱਚ ਹਲਕਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕਈ ਲੋਕ ਨਾਨਵੈਜ ਖਾਣ ਦੇ ਸ਼ੌਕੀਨ ਹੁੰਦੇ ਹਨ।

ਹਾਲਾਂਕਿ ਇਹ ਪ੍ਰੋਟੀਨ ਦਾ ਚੰਗਾ ਸਰੋਤ ਹੁੰਦਾ ਹੈ, ਪਰ ਬਰਸਾਤ ਵਿੱਚ ਇਹ ਪਾਚਣ ਵਿੱਚ ਔਖਾ ਹੋ ਸਕਦਾ ਹੈ।

ਡਾਕਟਰਾਂ ਦੇ ਅਨੁਸਾਰ ਮਾਨਸੂਨ ਦੌਰਾਨ ਵੱਧ ਨਾਨਵੈਜ ਖਾਣ ਨਾਲ ਅਪਚ, ਪੇਟ ਦਰਦ ਜਾਂ ਹੋਰ ਹਾਜਮੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮਾਨਸੂਨ ਦੇ ਦਿਨਾਂ ਵਿੱਚ ਸਾਡਾ ਪਾਚਣ ਤੰਤਰ ਬਹੁਤ ਹੌਲੀ ਹੋ ਜਾਂਦਾ ਹੈ। ਅਜਿਹੇ ਵਿੱਚ ਮਾਸ ਖਾਣ ਨਾਲ ਐਸਿਡਿਟੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਮੀਟ ਨੂੰ ਪਚਣ ਵਿੱਚ ਵੀ ਸਮਾਂ ਲੱਗਦਾ ਹੈ।

ਬਰਸਾਤ ਦੇ ਮੌਸਮ 'ਚ ਖਰਾਬ ਪਾਣੀ ਕਾਰਨ ਨਾਨਵੈਜ ਛੇਤੀ ਖਰਾਬ ਹੋ ਜਾਂਦਾ ਹੈ।

ਕਈ ਵਾਰ ਦੁਕਾਨਾਂ 'ਤੇ ਪੁਰਾਣਾ ਮਾਸ ਵੀ ਮਿਲ ਜਾਂਦਾ ਹੈ, ਜੇਕਰ ਉਸਨੂੰ ਠੀਕ ਢੰਗ ਨਾਲ ਨਾ ਪਕਾਇਆ ਜਾਵੇ ਤਾਂ Food poisoning ਹੋ ਸਕਦੀ ਹੈ।

ਨਾਨਵੈਜ ਬਹੁਤ ਛੇਤੀ ਸੜ ਜਾਂਦਾ ਹੈ। ਕਈ ਵਾਰੀ ਇਸ ਖਰਾਬ ਮਾਸ ਦੀ ਬੂ ਨਾਲ ਹੀ ਸਿਹਤ 'ਤੇ ਬੁਰਾ ਅਸਰ ਪੈ ਜਾਂਦਾ ਹੈ।

ਜੇਕਰ ਕਿਸੇ ਦੀ ਰੋਗ ਪ੍ਰਤੀਰੋਧਕ ਸ਼ਕਤੀ ਪਹਿਲਾਂ ਹੀ ਕਮਜ਼ੋਰ ਹੈ ਜਾਂ ਕੋਈ ਵਿਅਕਤੀ ਦਿਲ ਦੀ ਬਿਮਾਰੀ ਨਾਲ ਪੀੜਤ ਹੈ, ਤਾਂ ਉਹਨਾਂ ਨੂੰ ਬਰਸਾਤ ਦੇ ਮੌਸਮ ਵਿੱਚ ਨਾਨਵੈਜ ਨਹੀਂ ਖਾਣਾ ਚਾਹੀਦਾ।

ਮੀਟ ਨੂੰ ਹੈਵੀ ਜਾਂ ਰੈੱਡ ਮੀਟ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਜੋ ਕਿ ਛੇਤੀ ਹਜ਼ਮ ਨਹੀਂ ਹੁੰਦਾ।

ਮੱਛੀ ਵੀ ਅਕਸਰ ਅੰਡੇ ਵਾਲੀ ਹੁੰਦੀ ਹੈ, ਜੋ ਸਿਹਤ ਲਈ ਠੀਕ ਨਹੀਂ ਮੰਨੀ ਜਾਂਦੀ। ਕਈ ਵਾਰੀ ਮੱਛੀ ਨੂੰ ਖਰਾਬ ਪਾਣੀ ਵਿੱਚ ਰੱਖਿਆ ਜਾਂਦਾ ਹੈ, ਜਿਸ ਕਾਰਨ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

ਚਿਕਨ ਦੇ ਮਾਮਲੇ 'ਚ ਵੀ ਇਨ੍ਹਾਂ ਦਿਨਾਂ ਬਰਡ ਫਲੂ ਦਾ ਜੋਖਮ ਵੱਧ ਜਾਂਦਾ ਹੈ। ਇਸ ਲਈ ਮਾਨਸੂਨ ਦੇ ਦੌਰਾਨ ਅੰਡੇ ਅਤੇ ਚਿਕਨ ਵੀ ਨਹੀਂ ਖਾਣੇ ਚਾਹੀਦੇ।